ਨਿਊਜੀਲੈਂਡ ਦੀ ਪਹਿਲੀ ਅਧਿਆਪਿਕਾ ਨੂੰ ਮਿਲਿਆ ਇਹ ਅਵਾਰਡ
ਰੋਟੋਰੂਆ ਦੇ ਜੋਨ ਪੋਲ ਕਾਲਜ ਦੀ ਬ੍ਰਾਇਓਨੀ ਐਡਵਰਡਸ ਨੂੰ ਉਹ ਸਨਮਾਨ ਹਾਸਿਲ ਹੋਇਆ ਹੈ, ਜੋ ਪਹਿਲਾਂ ਕਦੇ ਵੀ ਨਿਊਜੀਲੈਂਡ ਦੇ ਕਿਸੇ ਅਧਿਆਪਕ ਨੂੰ ਹਾਸਿਲ ਨਹੀਂ ਹੋਇਆ। ਬ੍ਰਾਇਓਨੀ ਜੋ ਲੰਬੇ ਸਮੇਂ ਤੋਂ ਕਾਲਜ ਲਈ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ, ਨੂੰ ਨੈਸ਼ਨਲ ਐਕਸੇਲੇਂਸ ਇਨ ਟੀਚਿੰਗ ਅਵਾਰਡ ਹਾਸਿਲ ਹੋਇਆ ਹੈ, ਜੋ ਨਿਊਜੀਲੈਂਡ ਤੇ ਆਸਟ੍ਰੇਲੀਆ ਦੇ ਉਨ੍ਹਾਂ ਅਧਿਆਪਕਾਂ ਨੂੰ ਹਾਸਿਲ ਹੁੰਦਾ ਹੈ, ਜੋ ਲੰਬਾ ਸਮਾਂ ਲੋੜ ਤੋਂ ਵੱਧ ਵਧੀਆ ਕਾਰਗੁਜਾਰੀ ਕਰਦੇ ਹਨ। ਬ੍ਰਾਇਓਨੀ ਲਈ 1000 ਤੋਂ ਵਧੇਰੇ ਨੋਮੀਨੇਸ਼ਜ਼ ਜਾਰੀ ਹੋਈਆਂ ਸਨ। ਬ੍ਰਾਇਓਨੀ ਆਪਣੀ ਇਸ ਉਪਲਬਧੀ ‘ਤੇ ਬਹੁਤ ਨਿਮਾਣਾ ਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ।