ਨਿਊਜੀਲੈਂਡ ਦੀ ਟੈਨਿਸ ਖਿਡਾਰਣ ਨੇ ਰੱਚ ਦਿੱਤਾ ਇਤਿਹਾਸ!
ਨਿਊਜੀਲੈਂਡ ਦੇ ਟੈਨਿਸ ਦੇ ਬੀਤੇ 65 ਸਾਲਾਂ ਤੋਂ ਵੱਧ ਸਮੇਂ ਦੇ ਰਿਕਾਰਡ ਵਿੱਚ ਵੀ ਅਜਿਹਾ ਨਹੀਂ ਹੋਇਆ ਸੀ, ਜੋ ਲੂਲੂ-ਸੰਨ ਨੇ ਕਰ ਦਿਖਾਇਆ ਹੈ। ਲੂਲੂ ਵਿੰਬਲਡਨ ਦੇ ਸਿੰਗਲਜ਼ ਵਿੱਚ ‘ਲਾਸਟ 16’ ਵਿੱਚ ਪੁੱਜਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। ਇਹ ਵੱਡਾ ਮੁਕਾਮ ਉਸਨੇ ਚੀਨ ਦੀ ਖਿਡਾਰਣ ਜੁ ਲਿਨ ਨੂੰ ਬਹੁਤ ਹੀ ਫੱਸਵੇਂ ਮੁਕਾਬਲੇ ਵਿੱਚ ਹਰਾਕੇ ਹਾਸਿਲ ਕੀਤਾ ਹੈ। ਟੂਰਨਾਮੈਂਟ ਦੇ ਲਾਸਟ 16 ਵਿੱਚ ਪੁੱਜਣ ਦੇ ਚਲਦਿਆਂ ਲੂਲੂ $471,000 ਦੀ ਇਨਾਮੀ ਰਾਸ਼ੀ ਦੂੀ ਵੀ ਦਾਅਵੇਦਾਰ ਹੋ ਗਈ ਹੈ।