ਨਿਊਜੀਲੈਂਡ ਦੀ ਇਸ ਐਥਲੀਟ ਨੇ ਤੋੜਿਆ 17 ਸਾਲ ਪੁਰਾਣਾ ਰਿਕਾਰਡ
ਓਲੰਪਿਕ ਮਿਡਲ ਡਿਸਟੈਂਸ ਰਨਰ 22 ਸਾਲਾ ਮੀਆ ਰਾਮਸਡੇਨ ਨੇ ਨਿਊਜ਼ੀਲੈਂਡ ਦੇ 17 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਵਿਸ਼ਵ ਅਥਲੀਟਸ ਇਨਡੁਰ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।
ਰਾਮਸਡੇਨ ਨੇ ਬੀਯੂ ਲਾਸਟ ਚਾਂਸ ਰੇਸ ਜੋ ਬੋਸਟਨ ਵਿਖੇ ਹੋਈ, ਉਸਨੂੰ 4 ਮਿੰਟ 21.56 ਸੈਕਿੰਡ ਦੇ ਨਿੱਜੀ ਸਰਵੋਤਮ ਮੁਕਾਬਲੇ ਵਿੱਚ ਜਿੱਤਿਆ।
ਨਿਊਜ਼ੀਲੈਂਡ ਦੇ ਸਭ ਤੋਂ ਤੇਜ਼ ਰਿਕਾਰਡ ਤੋਂ ਇਹ ਰਿਕਾਰਡ 3 ਸੈਕਿੰਡ ਘੱਟ ਸਮੇਂ ਵਿੱਚ ਬਣਾਇਆ ਗਿਆ ਹੈ, ਪਿਛਲਾ ਰਿਕਾਰਡ 2008 ਵਿੱਚ ਸਾਬਕਾ ਓਲੰਪੀਅਨ ਕਿਮ ਸਮਿਥ ਦੁਆਰਾ ਬਣਾਇਆ ਗਿਆ ਸੀ