ਨਿਊਜੀਲੈਂਡ ਦਾ ਅੰਡਰ-ਪੇਡ ਐਂਬੁਲੈਂਸ ਸਟਾਫ ਆਸਟ੍ਰੇਲੀਆ ਜਾਕੇ ਹੈ ਪੂਰਾ ਖੁਸ਼

ਨਿਊਜੀਲੈਂਡ ਵਿੱਚ ਐਂਬੁਲੈਂਸ ਸਟਾਫ ਅੰਡਰ-ਪੇਡ, ਅੰਡਰ ਪ੍ਰੈਸ਼ਰ, ਅੰਡਰ-ਸਟਾਫ ਹੈ ਤੇ ਇਸੇ ਮਜਬੂਰੀ ਕਾਰਨ ਉਹ ਆਪਣਾ ਸਾਰਾ ਪਰਿਵਾਰ ਛੱਡਕੇ ਆਸਟ੍ਰੇਲੀਆ ਮੂਵ ਹੋਇਆ। ਉਥੇ ਜਾਕੇ ਹੁਣ ਜਸਵਿੰਦਰ ਬਹੁਤ ਖੁਸ਼ ਹੈ, ਉਸਦਾ ਕਹਿਣਾ ਹੈ ਕਿ ਨਾ ਸਿਰਫ ਉਸਨੂੰ ਹਫਤੇ ਦੇ ਘੱਟ ਘੰਟੇ ਕੰਮ ਕਰਨੇ ਪੈਂਦੇ ਹਨ, ਬਲਕਿ ਨਿਊਜੀਲੈਂਡ ਮੁਕਾਬਲੇ 33% ਤਨਖਾਹ ਵੀ ਜਿਆਦਾ ਮਿਲ ਰਹੀ ਹੈ ਤੇ ਭਵਿੱਖ ਵਿੱਚ ਉਹ ਨਿਊਜੀਲੈਂਡ ਵਾਪਸੀ ਨਹੀਂ ਕਰੇਗਾ, ਬਲਕਿ ਆਪਣੇ ਪਰਿਵਾਰ ਨੂੰ ਆਸਟ੍ਰੇਲੀਆ ਬੁਲਾਏਗਾ।
ਫਰਸਟ ਯੂਨੀਅਨ ਨੈਸ਼ਨਲ ਐਂਬੂਲੈਂਸ ਕੋ-ਆਰਡੀਨੇਟਰ ਫੇਨ ਕੋਏਨ ਵੀ ਜਸਵਿੰਦਰ ਦੀ ਇਸ ਗੱਲ ਨੂੰ ਪ੍ਰੱਤਖ ਕਰਦੇ ਹਨ, ਕਿ ਨਿਊਜੀਲੈਂਡ ਵਿੱਚ ਪੈਰਾਮੈਡੀਕ ਸਟਾਫ ਕਾਫੀ ਔਖਿਆਈ ਦਾ ਸਾਹਮਣਾ ਕਰ ਰਿਹਾ ਹੈ।

Leave a Reply

Your email address will not be published. Required fields are marked *