ਨਿਊਜੀਲੈਂਡ ਤੋਂ ਆਸਟ੍ਰੇਲੀਆ ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਰਹੋ ਸਾਵਧਾਨ
ਨਿਊਜੀਲੈਂਡ ਤੋਂ ਆਸਟ੍ਰੇਲੀਆ ਵਿੱਚ ਜੇ ਤੁਸੀਂ ਪੈਸੇ ਟ੍ਰਾਂਸਫਰ ਕਰਨੇ ਹਨ ਤਾਂ ਤੁਹਾਨੂੰ ਸਲਾਹ ਹੈ ਕਿ ਇਸ ਤੋਂ ਪਹਿਲਾਂ ਐਕਸਚੇਂਜ ਰੇਟ ਬਾਰੇ ਬੈਂਕ ਨਾਲ ਗੱਲਬਾਤ ਕਰੋ, ਕਿਉਂਕਿ ਰੇਟ ਗੱਲਬਾਤ ਕਰਕੇ ਘਟਾਇਆ ਵੀ ਜਾ ਸਕਦਾ ਹੈ।ਅਜਿਹਾ ਨਾ ਕਰਨ ਦੀ ਹਾਲਤ ਵਿੱਚ ਤੁਹਾਨੂੰ ਕਾਰਲ ਹੇਲਵਰਸਨ ਵਾਂਗ ਪਛਤਾਵਾ ਝਲਣਾ ਪੈ ਸਕਦਾ ਹੈ, ਉਸਨੇ ਨਿਊਜੀਲੈਂਡ ਤੋਂ ਆਸਟ੍ਰੇਲੀਆ ਆਪਣੀ ਧੀ ਦੇ ਖਾਤੇ ਵਿੱਚ ਐਨ ਜੈਡ $780,000 ਕਰਨੇ ਸਨ, ਅਨੁਮਾਨ ਅਨੁਸਾਰ ਏਯੂ $700,000 ($774,000) ਧੀ ਦੇ ਖਾਤੇ ਵਿੱਚ ਪੁੱਜਣੇ ਸਨ, ਪਰ ਜਦੋਂ ਟ੍ਰਾਂਸਫਰ ਹੋਏ ਤਾਂ ਇਹ ਰਕਮ ਏਯੂ $687,012 ਸੀ। ਭਾਵ ਉਨ੍ਹਾਂ ਨੂੰ ਕਰੀਬ $19,600 ਜਿਆਦਾ ਚਾਰਜ ਕੀਤੇ ਗਏ। ਹੁਣ ਜਦੋਂ ਮਾਮਲਾ ਮੀਡੀਆ ਤੱਕ ਪੁੱਜਾ ਤਾਂ ਬੈਂਕ ਨੇ $6610 ਦੀ ਵਾਪਸੀ ਦੀ ਗੱਲ ਆਖੀ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਕਿਸੇ ਵੀ ਟ੍ਰਾਂਸਫਰ ਤੋਂ ਪਹਿਲਾਂ