ਨਿਊਜੀਲੈਂਡ ਡਾਲਰ ਦੇ ਡਿੱਗਣ ਕਾਰਨ ਨਿਊਜੀਲੈਂਡ ਵਾਸੀਆਂ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ
ਤੁਹਾਨੂੰ ਦੱਸ ਦਈਏ ਕੀ ਏਏ ਫਿਊਲ ਪ੍ਰਾਈਸ ਦੇ ਬੁਲਾਰੇ ਟੇਰੀ ਕੋਲੀਨਜ਼ ਅਨੁਸਾਰ ਜੇ ਤੁਸੀਂ ਸੋਚ ਰਹੇ ਸੀ ਕਿ ਪੈਟਰੋਲ ਦੇ ਭਾਅ ਕਾਫੀ ਤੇਜ ਹਨ ਤਾਂ ਇਹ ਖਬਰ ਤੁਹਾਡੇ ਲਈ ਹੋਰ ਨਮੋਸ਼ੀ ਭਰੀ ਹੈ, ਕਿਉਂਕਿ ਇਸ ਵੇਲੇ ਨਿਊਜੀਲੈਂਡ ਡਾਲਰ ਬੀਤੇ 2 ਸਾਲਾਂ ਦੇ ਆਪਣੇ ਸਭ ਤੋਂ ਲੋਅ ‘ਤੇ ਟਰੇਡ ਕਰ ਰਿਹਾ ਹੈ, ਜਿਸਦਾ ਸਿੱਧੇ ਤੌਰ ‘ਤੇ ਮਤਲਬ ਇਹ ਹੈ ਕਿ ਇਮਪੋਰਟ ਹੋਣ ਵਾਲੀਆਂ ਚੀਜਾਂ ਦੇ ਭਾਅ ਵਧਣੇ ਤੈਅ ਹਨ ਤੇ ਇਸ ਵਿੱਚ ਸਭ ਤੋਂ ਉਪਰ ਪੈਟਰੋਲ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਚੱਲ ਰਹੇ ਪੈਟਰੋਲ ਦੇ ਭਾਅ ਇੱਕ ਮਹੀਨਾ ਪਹਿਲਾਂ ਖ੍ਰੀਦੇ ਗਏ ਪੈਟਰੋਲ ਦੇ ਭਾਅ ਹਨ ਅਤੇ ਹੁਣ ਕਾਂਟਰੇਕਟ ਦੁਬਾਰਾ ਰੀਨਿਊ ਹੋਣ ਉਪਰੰਤ ਜੋ ਨਵੇਂ ਭਾਅ ਹੋਣਗੇ, ਉਸਨੂੰ ਦੇਖਕੇ ਨਿਊਜੀਲੈਂਡ ਵਾਸੀ ਜਾਹਿਰ ਤੌਰ ‘ਤੇ ਨਾਖੁਸ਼ ਹੋਣਗੇ।
