ਨਿਊਜੀਲੈਂਡ ‘ਚ ਬੇਰੁਜ਼ਗਾਰੀ ਕਾਰਣ ਭਾਰਤੀ ਮੂਲ ਦੀਆਂ ਸੈਂਕੜੇ ਨਰਸਾਂ ਨਿਊਜੀਲੈਂਡ ਆਕੇ ਹੋਈਆਂ ਬੇਰੁਜਗਾਰ ਤੇ ਕਰਜ਼ਦਾਰ
ਹਰ ਕੋਈ ਆਪਣਾ ਦੇਸ਼ ਛੱਡ ਕੇ ਕਿਸੇ ਨਾ ਕਿਸੇ ਦੇਸ਼ ਵਿੱਚ ਜ਼ਿੰਦਗੀ ਨੂੰ ਸਵਾਰਣ ਲੱਖਾਂ ਰੁਪਏ ਖ਼ਰਚ ਕਰਕੇ ਆਉਂਦਾ ਹੈ ਇਸਦੇ ਨਾਲ ਲਗਦਾ ਇਕ ਨਰਸਾਂ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਭਾਰਤੀ ਮੂਲ ਤੇ ਫਿਲੀਪੀਨ ਮੂਲ ਦੀਆਂ ਹਜਾਰਾਂ ਨਰਸਾਂ ਨਿਊਜੀਲੈਂਡ ਵਿੱਚ ਹਜਾਰਾਂ ਡਾਲਰ ਖਰਚ ਕੇ ਪੁੱਜਦੀਆਂ ਸਨ, ਇਨ੍ਹਾਂ ਵਿੱਚੋਂ ਬਹੁਤੀਆਂ ਭਾਰਤੀ ਮੂਲ ਦੀਆਂ ਨਰਸਾਂ ਤਾਂ ਅਰਬ ਦੇਸ਼ਾਂ ਵਿੱਚ ਆਪਣੀ ਬਹੁਤ ਵਧੀਆ ਨੌਕਰੀ ਵੀ ਛੱਡਕੇ ਆਈਆਂ ਸਨ ਪਰ ਨਿਊਜੀਲੈਂਡ ਆਕੇ ਇਨ੍ਹਾਂ ਨੂੰ ਕਈਆਂ ਨੂੰ ਨੌਕਰੀ ਨਾ ਮਿਲਣ ਕਾਰਨ ਇਹ ਹੁਣ ਬੇਰੁਜ਼ਗਾਰੀ ਤੇ ਕਰਜਦਾਰੀ ਦੋਨੋਂ ਹੀ ਹਾਲਾਤ ਇੱਕੋ ਵੇਲੇ ਸਹਿਣ ਕਰ ਰਹੀਆਂ ਹਨ। ਕਈ ਨਰਸਾਂ ਦੇ ਹਾਲਾਤ ਤਾਂ ਅਜਿਹੇ ਹਨ ਕਿ ਉਹ ਕਮਿਊਨਿਟੀ ਸੰਸਥਾਵਾਂ ਤੋਂ ਆਰਥਿਕ ਮੱਦਦ ਹਾਸਿਲ ਕਰ ਰਹੀਆਂ ਹਨ ਤੇ ਜਿਨ੍ਹਾਂ ਦਾ ਬਿਲਕੁਲ ਵੀ ਗੁਜਾਰਾ ਨਹੀਂ ਚੱਲ ਰਿਹਾ ਉਨ੍ਹਾਂ ਨੇ ਨਿਊਜੀਲੈਂਡ ਨੂੰ ਸਦਾ ਲਈ ਛੱਡਣ ਦਾ ਮੰਨ ਪੱਕਾ ਬਣਾ ਲਿਆ ਹੈ।