ਨਿਊਜੀਲੈਂਡ ‘ਚ ਜੂਨ ਵਿੱਚ ਕਾਰਾਂ-ਗੱਡੀਆਂ ਦੀ ਵਿਕਰੀ ਵਿੱਚ ਰਿਕਾਰਡਤੋੜ ਗਿਰਾਵਟ ਹੋਈ ਦਰਜ
ਜਦੋਂ ਦਾ ਇੱਕ ਵਾਰ ਫੀਸ ਦੇਕੇ ਅਣਗਿਣਤ ਮੁਫਤ ਡਰਾਈਵਿੰਗ ਟੈਸਟ ਦਾ ਨਿਯਮ ਲਾਗੂ ਹੋਇਆ ਸੀ ਤੱਦ ਤੋਂ ਹੀ ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਲਈ ਵੇਟਿੰਗ ਮਹੀਨਿਆਂ ਬੱਧੀ ਲੰਬੀ ਹੋ ਗਈ ਸੀ। ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਅਨੁਸਾਰ ਵੇਟਿੰਗ ਲਿਸਟ 13 ਦਿਨ ਤੋਂ ਵੱਧ 60 ਦਿਨ ਤੱਕ ਪੁੱਜ ਗਈ ਤੇ ਨਾਲ ਹੀ ਫੇਲ ਹੋਣ ਦੀ ਦਰ ਵੀ ਵੱਧ ਗਈ ਸੀ। ਇਸ ਸਭ ਦੇ ਨਤੀਜੇ ਵਜੋਂ ਨਵਾਂ ਲਾਇਸੈਂਸ ਬਨਾਉਣ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪਰ ਹੁਣ 8 ਜੁਲਾਈ ਤੋਂ ਇੱਕ ਵਾਰ ਫੀਸ ਦੇਣ ਤੋਂ ਬਾਅਦ ਜੇ ਕਲਾਸ ਵਨ ਦਾ ਥਿਊਰੀ/ ਪ੍ਰੈਕਟੀਕਲ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਦੁਬਾਰਾ ਸਿਰਫ ਇੱਕ ਵਾਰ ਮੁਫਤ ਮੌਕਾ ਮਿਲੇਗਾ ਤੇ ਉਸਤੋਂ ਬਾਅਦ ਫੀਸ ਭਰਨੀ ਪਏਗੀ।
ਮਨਿਸਟਰ ਸੈਮੀਓਨ ਬਰਾਉਨ ਅਨੁਸਾਰ ਇਸ ਨਾਲ ਵੇਟਿੰਗ ਲਿਸਟ ਸਧਾਰਤ ਪੱਧਰ ‘ਤੇ ਪੁੱਜਣ ਦੀ ਆਸ ਹੈ।