ਨਿਊਜੀਲੈਂਡ ‘ਚ ਕਾਲੀ ਖਾਂਸੀ ਕਾਰਨ ਹੋਈ ਬੱਚੇ ਦੀ ਮੌਤ।
ਆਕਲੈਂਡ ‘ਚ ਕਾਲੀ ਖਾਂਸੀ ਦੇ ਮਰੀਜ਼ ਆ ਰਹੇ ਸਾਹਮਣੇ। ਹੈਲਥ ਨਿਊਜੀਲੈਂਡ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੱਕ ਛੋਟੀ ਉਮਰ ਦੇ ਬੱਚੇ ਦੀ ਕਾਲੀ ਖਾਂਸੀ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਬੀਤੇ ਸਾਲ ਇਸ ਨੂੰ ਰਾਸ਼ਟਰੀ ਮਹਾਂਮਾਰੀ ਐਲਾਨਿਆ ਸੀ। ਇਸ ਬਿਮਾਰੀ ਦੇ ਕੁੱਲ 1232 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਬੱਚੇ ਦੀ ਇਸ ਬਿਮਾਰੀ ਨਾਲ ਮੌਤ ਦੀ ਪੁਸ਼ਟੀ ਹੈਲਥ ਨਿਊਜੀਲੈਂਡ ਦੇ ਡਾਕਟਰ ਮੇਟ ਰੀਡ ਵਲੋਂ ਕੀਤੀ ਗਈ ਹੈ।
ਰੀਡ ਨੇ ਦੱਸਿਆ ਇਸ ਬਿਮਾਰੀ ਦਾ ਸਭ ਤੋਂ ਜਿਆਦਾ ਖਤਰਾ 6 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦਾ ਹੈ, ਕਿਉਂਕਿ ਉਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਜਾ ਸਕਦਾ। ਇਸੇ ਲਈ ਸਭ ਤੋਂ ਜਿਆਦਾ ਉੱਤਮ ਹੈ ਗਰਭ ਅਵਸਥਾ ਵਿੱਚ ਟੀਕਾਕਰਨ ਕਰਵਾਉਣਾ। ਬੱਚੇ ਦੀ ਜੇ ਖਾਂਸੀ ਦੌਰਾਨ ਛਾਤੀ ਖੜਕਦੀ ਹੋਏ, ਸਾਹ ਲੈਣ ਵਿੱਚ ਤਕਲੀਫ ਹੋਏ, ਖਾਂਸੀ ਨਾਲ ਉਲਟੀ ਆਏ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
