ਨਿਊਜੀਲੈਂਡ ਘੁੰਮਣ ਆਏ ਯੂਕੇ ਦੇ ਪਰਿਵਾਰ ਨੂੰ ਮਿਲਿਆ ਇਨਸਾਫ
ਯੂਕੇ ਤੋਂ ਨਿਊਜੀਲੈਂਡ ਦੀ ਖੂਬਸੁਰਤੀ ਦੇਖਣ ਅਤੇ ਇੱਥੇ ਕਰੀਬ ਇੱਕ ਸਾਲ ਦਾ ਲੰਬਾ ਸਮਾਂ ਬਿਤਾਉਣ ਆਏ ਯੂਕੇ ਦੇ ਸਾਈਮਨ ਉਸ਼ਰ ਅਤੇ ਉਸਦੇ ਪਰਿਵਾਰ ਨੂੰ ਟਿਨੈਂਸੀ ਟ੍ਰਿਬਊਨਲ ਨੇ ਵੱਡੀ ਰਾਹਤ ਦਿੱਤੀ ਹੈ। ਟ੍ਰਿਬਿਊਨਲ ਨੇ ਕਿਰਾਏ ਦੇ ਘਰ ਦੇ ਮਾਲਕ ਨੂੰ $18,000 ਬਤੌਰ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਦਰਅਸਲ ਜਿਸ ਕਿਰਾਏ ਦੇ ਘਰ ਨੂੰ ਸਾਈਮਨ ਨੇ ਇੱਕ ਸਾਲ ਲਈ ਕਿਰਾਏ ‘ਤੇ ਲਿਆ ਸੀ, ਉਹ ਬਿਲਕੁਲ ਵੀ ਰਿਹਾਇਸ਼ਯੋਗ ਨਹੀਂ ਸੀ ਅਤੇ ਉਸ ਵਿੱਚ ਕਈ ਖਾਮੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨਾ ਟ੍ਰਿਬਿਊਨਲ ਅਨੁਸਾਰ ਮਾਲਕ ਦੀ ਪਹਿਲੀ ਜਿੰਮੇਵਾਰੀ ਬਣਦੀ ਸੀ। ਹਾਲਾਂਕਿ ਮਾਲਕ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਜਾਣ ਦਾ ਮਨ ਬਣਾਇਆ ਹੈ, ਪਰ ਉਸਤੋਂ ਪਹਿਲਾਂ ਸਾਰੇ ਤੱਥਾਂ ਨੂੰ ਦੇਖਦਿਆਂ ਫੈਸਲਾ ਲਿਆ ਜਾਏਗਾ ਕਿ ਮਾਲਕ ਦੀ ਅਪੀਲ ਨੂੰ ਸੁਣਿਆ ਜਾਏਗਾ ਜਾਂ ਨਹੀਂ।