ਨਿਊਜ਼ੀਲੈਂਡ ਵੱਲੋਂ ਭਾਰਤੀ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਦੀ ਦਰ ‘ਚ ਹੋਇਆ ਹੋਰ ਵੀ ਵਾਧਾ
ਭਾਰਤੀ ਵਿਦਿਆਰਥੀਆਂ ਦਾ ਨਿਊਜੀਲੈਂਡ ਸਟੱਡੀ ਵੀਜਾ ਰੱਦ ਹੋਣ ਦੀ ਦਰ ਵਿੱਚ ਹੋਰ ਵੀ ਵਾਧਾ ਹੋਇਆ ਹੈ ਬੀਤੇ 6 ਮਹੀਨਿਆਂ ਤੋਂ ਭਾਰਤੀਆਂ ਲਈ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਵੀਜਾ ਲਈ ਵੀਜਾ ਰੱਦ ਕੀਤੇ ਜਾਣ ਦੀ ਦਰ ਹੋਰ ਵੀ ਜਿਆਦਾ ਤੇ ਰਿਕਾਰਡ ਪੱਧਰ ‘ਤੇ ਡਿੱਗੀ ਹੈ, ਜਿਸ ਕਾਰਣ ਅੰਤਰ-ਰਾਸ਼ਟਰੀ ਵਿਦਆਰਥੀ ਤੇ ਐਜੰਟ ਹੁਣ ਦੂਜੇ ਦੇਸ਼ਾਂ ਦਾ ਰੁੱਖ ਕਰਨਾ ਜਿਆਦਾ ਮੁਨਾਸਿਬ ਸਮਝ ਰਹੇ ਹਨ, ਉੱਥੇ ਹੀ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਮੰਨਣਾ ਹੈ ਕਿ ਉਹ ਆਪਣੇ ਇਮੀਗ੍ਰੇਸ਼ਨ ਮਾਪਦੰਡਾਂ ਦਾ ਮਿਆਰ ਡਿੱਗਣ ਨਹੀਂ ਦੇਣਗੇ। ਵੀਜਾ ਰੱਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਵਿਦਆਰਥੀ ਵਲੋਂ ਆਪਣੀ ਵਿੱਤੀ (ਫਾਇਨੈਂਸ਼ਲ) ਸਥਿਤੀ ਨਾਲ ਇਮੀਗ੍ਰੇਸ਼ਨ ਵਿਭਾਗ ਨੂੰ ਸੰਤੁਸ਼ਟ ਨਾ ਕਰ ਪਾਉਣਾ ਦੱਸਿਆ ਜਾ ਰਿਹਾ ਹੈ, ਜਦਕਿ ਇਮੀਗ੍ਰੇਸ਼ਨ ਐਜੰਟਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਸੰਭਾਵਿਤ ਅੰਤਰ-ਰਾਸ਼ਟਰੀ ਵਿਦਆਰਥੀਆਂ ਲਈ ਭਾਵ ਜਿਨ੍ਹਾਂ ਵਿਦਆਰਥੀਆਂ ਦਾ ਮਨੋਰਥ ਨਿਊਜੀਲੈਂਡ ਆਕੇ ਉਚੇਰੀ ਪੜ੍ਹਾਈ ਹਾਸਿਲ ਕਰਨਾ ਹੀ ਹੈ ਅਤੇ ਆਪਣੇ ਸਖਤ ਨਿਯਮਾਂ ਵਿੱਚ ਨਰਮਾਈ ਵਰਤ ਸਕਦੀ ਹੈ।