ਨਿਊਜ਼ੀਲੈਂਡ ਦੇ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਵਿਖੇ ਹੋਣ ਜਾ ਰਿਹਾ ਕਬੱਡੀ ਕੱਪ, ਹੋਜੋ ਤਿਆਰ
(ਟਾਕਾਨੀਨੀ):- ਤੁਹਾਨੂੰ ਦੱਸ ਦਈਏ ਕੀ 24 ਨਵੰਬਰ ਦਿਨ ਐਤਵਾਰ ਨੂੰ ਟਾਕਾਨੀਨੀ ਦੇ ਗੁਰੂ ਘਰ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਹੈ। ਜੋ ਕੀ ਬਹੁਤ ਤਰਾਂ ਦੇ ਇਸ ਵਿੱਚ ਖੇਡ ਸ਼ਾਮਿਲ ਕੀਤੇ ਗਏ ਹਨ ਜਿਵੇਂ- ਵਾਲੀਬਾਲ, ਨੈੱਟਬਾਲ, ਫੁੱਟਬਾਲ ਕਬੱਡੀ ਦੇ ਨਾਲ-ਨਾਲ ਇਹ ਮੈਚ ਵੀ ਕਰਵਾਏ ਜਾਣਗੇ। ਇਹ ਟੂਰਨਾਮੈਂਟ ਟਾਕਾਨੀਨੀ ਗੁਰੂ ਘਰ ਸਥਿਤ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ, ਸਾਰੇ ਭਾਈਚਾਰੇ ਨੂੰ ਬੇਨਤੀ ਹੈ ਪਰਿਵਾਰਾਂ ਸਮੇਤ ਪਹੁੰਚੋ ਆਨੰਦ ਲਓ ਅਤੇ ਇਸਦੇ ਨਾਲ ਲੰਗਰ ਦੇ ਵੀ ਪੂਰੀ ਤਰਾਂ ਨਾਲ ਪ੍ਰਬੰਧ ਹੋਣਗੇ।