ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਵਾਪਰਿਆ ਹਾਦਸਾ

ਨਿਊਜ਼ੀਲੈਂਡ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ 30 ਸਾਲਾ ਨੌਜਵਾਨ ਦੀ ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨਾਲ ਸਬੰਧਿਤ ਸੀ। ਸੌਰਵ ਸੈਣੀ ਸਾਲ 2013 ਚ ਨਿਊਜ਼ੀਲੈਂਡ ਗਿਆ ਸੀ। ਉਸਦਾ ਸਾਲ 2019 ਚ ਨਿਊਜ਼ੀਲੈਂਡ ਚ ਹੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਹੋਇਆ ਸੀ।

ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਕੰਮ ਕਰਦਿਆਂ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ ਚ ਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਹਸਤਪਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਹਾਦਸੇ ਦੀ ਖਬਰ ਮਿਲਦਿਆਂ ਹੀ ਉਹ ਤੁਰੰਤ ਨਿਊਜ਼ੀਲੈਂਡ ਲਈ ਰਵਾਨਾ ਹੋ ਗਏ ਪਰ 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੌਰਵ ਦਾ ਸਸਕਾਰ ਨਿਊਜ਼ੀਲੈਂਡ ਚ ਹੀ ਕੀਤਾ ਜਾਵੇਗਾ।

ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸੌਰਵ ਦਾ ਇੱਕ 6 ਮਹੀਨਿਆਂ ਦਾ ਮਾਸੂਮ ਬੱਚਾ ਵੀ ਹੈ। ਪਰਿਵਾਰ ਨੇ ਉਧਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸਦੀ ਆਖਰੀ ਨਿਸ਼ਾਨੀ ਉਹ ਆਪਣੇ ਕੋਲ ਰੱਖ ਸਕਣ ਤੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਸੌਰਵ ਦੇ ਮਾਪਿਆਂ ਦੀ ਵੀ ਮੱਦਦ ਕਰੇ ਤਾਂ ਜੋ ਬੁਢਾਪੇ ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਏ।

Leave a Reply

Your email address will not be published. Required fields are marked *