ਨਹੀਂ ਮਿਲ ਰਿਹਾ Voter ID Card ਤਾਂ ਨਾ ਹੋਵੋ ਪਰੇਸ਼ਾਨ, ਇਸ ਐਪ ‘ਤੇ ਬਣ ਜਾਵੇਗਾ ਤੁਹਾਡਾ ਕੰਮ
Lok Sabha Election 2024 ਦੇ ਛੇਵੇਂ ਪੜਾਅ ਲਈ 25 ਮਈ ਯਾਨੀ ਅੱਜ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ ਵੋਟਰ ਦਿੱਲੀ ਸਮੇਤ ਕੁੱਲ 58 ਸੀਟਾਂ ‘ਤੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜੇਕਰ ਤੁਸੀਂ ਵੀ ਇਸ ਪੜਾਅ ‘ਚ ਵੋਟ ਪਾਉਣ ਜਾ ਰਹੇ ਹੋ, ਪਰ ਵੋਟਰ ਆਈਡੀ ਕਾਰਡ ਨਾ ਹੋਣ ਕਾਰਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਡਾ ਕੰਮ ਵੋਟਰ ਆਈਡੀ ਕਾਰਡ ਤੋਂ ਬਿਨਾਂ ਵੀ ਬਣ ਸਕਦਾ ਹੈ। ਜੇਕਰ ਤੁਸੀਂ ਇਹ ਕਾਰਡ ਨਹੀਂ ਲੈ ਪਾ ਰਹੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਤੋਂ ਬਿਨਾਂ ਹੀ ਵੋਟ ਪਾ ਸਕੋਗੇ।
ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ
ਵੋਟ ਪਾਉਣ ਲਈ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਵੋਟਿੰਗ ਦੌਰਾਨ, ਆਧਾਰ ਕਾਰਡ, ਪੈਨ ਕਾਰਡ, ਬੈਂਕ ਜਾਂ ਪੋਸਟ ਆਫਿਸ ਪਾਸਬੁੱਕ, ਡਰਾਈਵਿੰਗ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਸੂਬਾ ਸਰਕਾਰ ਦੀ ਸਰਵਿਸ ਆਈਡੀ, ਫੋਟੋ ਵੋਟਰ ਸਲਿੱਪ, ਰਾਸ਼ਨ ਕਾਰਡ ਸਮੇਤ ਹੋਰ ਬਹੁਤ ਸਾਰੇ ਦਸਤਾਵੇਜ਼ ਵਰਤੇ ਜਾ ਸਕਦੇ ਹਨ। ਕੋਈ ਵੀ ਦਸਤਾਵੇਜ਼ ਪਛਾਣ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੋਟ ਪਾਉਣ ਲਈ ਵੋਟਰ ਸਲਿੱਪ ਵੀ ਜ਼ਰੂਰੀ ਹੈ।
ਇੱਥੋਂ ਡਾਊਨਲੋਡ ਕਰੋ ਕੋਈ ਵੀ ਦਸਤਾਵੇਜ਼
ਮੁਸ਼ਕਲ ਸਮੇਂ ਕੋਈ ਦਸਤਾਵੇਜ਼ ਉਪਲਬਧ ਨਾ ਹੋਣ ‘ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਸਰਕਾਰੀ ਐਪ ਡਿਜੀਲੌਕਰ ਤੁਹਾਨੂੰ ਇਨ੍ਹਾਂ ਨੂੰ ਡਾਊਨਲੋਡ ਕਰਨ ਦੀ ਸਹੂਲਤ ਦਿੰਦਾ ਹੈ। ਆਧਾਰ ਕਾਰਡ, ਪੈਨ ਕਾਰਡ ਤੇ ਡਰਾਈਵਿੰਗ ਲਾਇਸੈਂਸ ਵਰਗੇ ਬਹੁਤ ਸਾਰੇ ਦਸਤਾਵੇਜ਼ ਇੱਥੇ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ, ਜੋ ਵੀ ਦਸਤਾਵੇਜ਼ ਲੋੜੀਂਦਾ ਹੈ, ਵੋਟਿੰਗ ਸਮੇਂ ਪ੍ਰਿੰਟ ਕਰ ਕੇ ਵਰਤਿਆ ਜਾ ਸਕਦਾ ਹੈ।
E-Voter ID Card ਡਾਊਨਲੋਡ ਕਰਨ ਦਾ ਤਰੀਕਾ
ਵੋਟਿੰਗ ਕਰਦੇ ਸਮੇਂ ਇਕ ਹੋਰ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ ਜੋ ਕਿ ਈ-ਵੋਟਰ ਆਈਡੀ ਕਾਰਡ ਹੈ। ਇਸ ਨੂੰ ਇਲੈਕਸ਼ਨ ਕਮਿਸ਼ਨ ਇੰਡੀਆ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨੂੰ ਡਾਊਨਲੋਡ ਕਰਨ ਲਈ ਤੁਹਾਡੇ ਕੋਲ EPIC ਨੰਬਰ ਹੋਣਾ ਚਾਹੀਦਾ ਹੈ। ਇਸ ਨੂੰ ਡਾਊਨਲੋਡ ਕਰਨ ਲਈ ਕੁਝ ਸਟੈੱਪਸ ਦੀ ਪਾਲਣਾ ਕਰਨੀ ਪਵੇਗੀ। ਇਸੇ ਤਰ੍ਹਾਂ ਵੋਟਰ ਸਲਿੱਪ ਵੀ ਇੱਥੋਂ ਡਾਊਨਲੋਡ ਕੀਤੀ ਜਾ ਸਕਦੀ ਹੈ।