ਨਵੇਂ ਟੈਕਸ ਦੀ ਤਿਆਰੀ ਆਕਲੈਂਡ ਵਿੱਚ ਸ਼ੁਰੂ, ਜਲਦ ਹੀ ਆਮ ਲੋਕਾਂ ਦੀ ਲਈ ਜਾਏਗੀ ਰਾਏਸ਼ੁਮਾਰੀ
ਆਕਲੈਂਡ ਕਾਉਂਸਲ ਦੀ ਮੀਟਿੰਗ ਵਿੱਚ ਆਕਲੈਂਡ ਵਾਸੀਆਂ ਤੋਂ ਇੱਕ ਨਵੇਂ ਟੈਕਸ ਸਬੰਧੀ ਰਾਏਸ਼ੁਮਾਰੀ ਲਈ ਜਾਏਗੀ। ਇਹ ਟੈਕਸ 2.5% ਤੋਂ 3% ਹੋਏਗਾ ਤੇ ਹਰੇਕ ਵੀਜੀਟਰ ਨਾਈਟ ‘ਤੇ ਲਾਇਆ ਜਾਏਗਾ। ਵੀਜੀਟਰ ਨਾਈਟ ਕਿਸੇ ਵਲੋਂ ਹੋਟਲ ਜਾਂ ਹੋਰ ਅਕੋਮੋਡੇਸ਼ਨ ਵਿੱਚ ਗੁਜਾਰੀ ਹਰੇਕ ਰਾਤ ਨੂੰ ਕਹਿੰਦੇ ਹਨ। ਕਾਉਂਸਲ ਨੂੰ ਬਿੱਲ ਪਾਸ ਕਰਨ ਲਈ ਸਰਕਾਰ ਦੀ ਮਨਜੂਰੀ ਵੀ ਲੈਣੀ ਪਏਗੀ, ਪਰ ਮੇਅਰ ਵੇਨ ਬਰਾਉਨ ਅਨੁਸਾਰ ਆਕਲੈਂਡ ਵਾਸੀ ਇਸ ਬਾਰੇ ਕੀ ਸੋਚਦੇ ਹਨ, ਇਸ ‘ਤੇ ਵੀ ਵਿਚਾਰ ਕਰਨਾ ਜਰੂਰੀ ਹੈ