ਧੋਖਾਧੜੀ ਮਾਮਲੇ ਵਿੱਚ ਆਕਲੈਂਡ ਦੇ ਭਾਰਤੀ ਕਾਰੋਬਾਰੀ ਨੂੰ ਹੋਈ ਸਜਾ
ਆਕਲੈਂਡ ਦੇ ਭਾਰਤੀ ਮੂਲ ਦੇ ਕਾਰੋਬਾਰੀ ਵੈਭਵ ਕੋਸ਼ਿਕ ਨੂੰ ਟੈਕਸ ਫਰਾਡ ਮਾਮਲੇ ਵਿੱਚ ਸਜਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਵਿਡ ਦੌਰਾਨ ਨਿਊਜੀਲੈਂਡ ਸਰਕਾਰ ਨੇ ਕਾਰੋਬਾਰੀਆਂ ਦੀ ਮੱਦਦ ਲਈ ਸਮਾਲ ਬਿਜਨੈਸ ਕੈਸ਼ਫਲੋ ਸਕੀਮ ਸ਼ੁਰੂ ਕੀਤੀ ਸੀ ਤਾਂ ਜੋ ਕਾਰੋਬਾਰ ਔਖੇ ਵੇਲੇ ਵਿੱਚ ਚੱਲਦੇ ਰਹਿ ਸਕਣ ਤੇ ਕੋਸ਼ਿਕ ਨੇ ਉਸ ਮੌਕੇ ਇਸ ਸਕੀਮ ਤਹਿਤ ਲੋਨ ਲਿਆ ਤੇ ਛਾਣਬੀਣ ਦੌਰਾਨ ਪਤਾ ਲੱਗਾ ਕਿ ਜਿਸ ਵਿਅਕਤੀ ਦੇ ਨਾਮ ਲੋਨ ਹੋਇਆ ਉਹ ਇਮੀਗ੍ਰੇਸ਼ਨ ਰਿਕਾਰਡ ਮੁਤਾਬਕ 7 ਸਾਲ ਪਹਿਲਾਂ ਨਿਊਜੀਲੈਂਡ ਛੱਡ ਚੁੱਕਾ ਸੀ। ਫਿਰ ਇਸ ਤਰ੍ਹਾਂ ਉਸਨੇ ਇੱਕ ਹੋਰ ਲੋਨ ਲਿਆ ਤੇ ਕੁੱਲ ਮਿਲਾਕੇ ਹਜਾਰਾਂ ਡਾਲਰਾਂ ਦੀ ਠੱਗੀ ਮਾਰੀ।