ਦੱਖਣੀ ਆਕਲੈਂਡ ਜਿਊਲਰੀ ਸਟੋਰ ‘ਤੇ ਵਾਪਰੀ ਘਟਨਾ, ਗੰਭੀਰ ਰੂਪ ਨਾਲ ਜ਼ਖਮੀ ਹੋਇਆ ਵਿਅਕਤੀ
ਦੱਖਣੀ ਆਕਲੈਂਡ ਦੇ ਗਹਿਣਿਆਂ ਦੀ ਦੁਕਾਨ ‘ਤੇ ਅੱਜ ਸ਼ਾਮ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।
ਇਹ ਘਟਨਾ ਪਾਪਾਟੋਏਟੋਏ ਦੇ ਕੋਲਮਾਰ ਰੋਡ ‘ਤੇ ਸਥਿਤ ਪੂਜਾ ਜਵੈਲਰਜ਼ ‘ਚ ਸ਼ਾਮ 5.45 ਵਜੇ ਵਾਪਰੀ।
ਸੇਂਟ ਜੌਨ ਐਂਬੂਲੈਂਸ ਦੇ ਬੁਲਾਰੇ ਨੇ ਹੇਰਾਲਡ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਪਾਟੋਏਟੋਏ ਵਿੱਚ ਇੱਕ ਘਟਨਾ ਬਾਰੇ ਇੱਕ ਕਾਲ ਦਾ ਜਵਾਬ ਦਿੱਤਾ ਅਤੇ ਇੱਕ ਰੋਡ ਮੈਨੇਜਰ ਅਤੇ ਦੋ ਐਂਬੂਲੈਂਸਾਂ ਨਾਲ ਹਾਜ਼ਰ ਹੋਏ।
“ਅਸੀਂ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਪਹੁੰਚਾਇਆ।”