ਦਿਲਜੀਤ ਦੋਸਾਂਝ ਟਵਿੱਟਰ ਲੋਗੋ ‘ਡੌਗੀ’ ਤੇ ਕਮੈਂਟ ਕਰ ਬੋਲੇ- ਆ ਬਣੀ ਅਸਲੀ ਗੱਲ, ਕੰਗਨਾ ਰਣੌਤ ਵੱਲ ਕੀਤਾ ਇਸ਼ਾਰਾ!

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤਾਂ ਅਤੇ ਅਦਾਕਾਰੀ ਦੇ ਨਾਲ-ਨਾਲ ਕੰਗਨਾ ਰਣੌਤ ਨਾਲ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਹਨ। ਹਾਲਾਂਕਿ ਕਲਾਕਾਰ ਆਪਣੀ ਸਮਝਦਾਰੀ ਨਾਲ ਹਰ ਵਿਵਾਦ ਚੋਂ ਬਾਹਰ ਨਿਕਲਣਾ ਜਾਣਦੇ ਹਨ। ਹਾਲ ਹੀ ਵਿੱਚ ਦਿਲਜੀਤ ਨੇ ਟਵਿੱਟਰ ਲੋਗੋ ‘ਡੌਗੀ’ ਤੇ ਕਮੈਂਟ ਕੀਤਾ ਹੈ। ਇਸ ਨੂੰ ਤੁਸੀ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਸਮਝ ਸਕਦੇ ਹੋ। ਦਰਅਸਲ, ਦਿਲਜੀਤ ਦੋਸਾਂਝ ਨੇ ਟਵਿੱਟਰ ਲੋਗੋ ਡੌਗੀ ਤੇ ਕਮੈਂਟ ਕਰ ਲਿਖਿਆ, ਆ ਬਣੀ ਅਸਲੀ ਗੱਲ… ਨਾਲ ਹੀ ਇੱਕ ਭੌਕਣ ਵਾਲੇ ਡੌਗੀ ਦਾ ਇਮੋਜ਼ੀ ਵੀ ਲਗਾਇਆ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੱਲਾਂ-ਗੱਲਾਂ ਵਿੱਚ ਹੀ ਦਿਲਜੀਤ ਨੇ ਇਸ ਨੂੰ ਕੰਗਨਾ ਨਾਲ ਵੀ ਜੋੜ ਦਿੱਤਾ ਹੈ, ਜਿਸ ਤਰ੍ਹਾਂ ਉਹ ਆਪਣੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਦਿਲਜੀਤ ਬਾਰੇ ਬੋਲ ਰਹੀ ਸੀ…

ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਟਵਿੱਟਰ ਦੇ ਲੋਗੋ ਨੂੰ ਬਦਲ ਦਿੱਤਾ ਹੈ। ਜਿਸ ਵਿੱਚ ਇੱਕ ਡੌਗੀ ਦੀ ਤਸਵੀਰ ਸ਼ੋਅ ਹੋ ਰਹੀ ਹੈ। ਇਸ ਨੂੰ ਦੇਖ ਨਾ ਸਿਰਫ ਯੂਜ਼ਰਸ ਸਗੋਂ ਫਿਲਮੀ ਸਿਤਾਰੇ ਵੀ ਹੈਰਾਨ ਰਹਿ ਗਏ।

ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਅਤੇ ਦਿਲਜੀਤ ਆਹਮੋ-ਸਾਹਮਣੇ ਆਏ ਸੀ। ਉਸ ਤੋਂ ਬਾਅਦ ਹੁਣ ਖਾਲਿਸਤਾਨੀਆ ਦੇ ਸਮਰਥਨ ਨੂੰ ਲੈ ਕੰਗਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੱਛੇ ਪਈ ਹੈ। ਉਹ ਲਗਾਤਾਰ ਆਪਣੇ ਟਵਿੱਟਰ ਹੈਂਡਲ ਤੇ ਦਿਲਜੀਤ ਦੋਸਾਂਝ ਨੂੰ ਟੈਗ ਕਰ ਪੋਸਟ ਸ਼ੇਅਰ ਕਰ ਰਹੀ ਹੈ। ਜਿਸ ਤੋਂ ਬਾਅਦ ਦਿਲਜੀਤ ਦੇ ਇਸ ਪੋਸਟ ਨੂੰ ਕੰਗਨਾ ਰਣੌਤ ਨਾਲ ਜੋੜਿਆ ਜਾ ਰਿਹਾ ਹੈ।

ਦਰਅਸਲ, ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ, ਪਹਿਲਾਂ ਤਾਂ ਇਹ @diljitdosanjh ਬੜੀਆਂ ਧਮਕੀਆਂ ਦਿੰਦਾ ਸੀ, ਇਸਦੇ ਖਾਲਿਸਤਾਨੀ ਸਮਰਥਕ ਟ੍ਰੈਡਿੰਡ ਕੰਗਨਾ ਨੂੰ ਪੇਲ ( raped/f@&d) ਦਿੱਤਾ ਇੱਕ ਹਫ਼ਤੇ ਚ, ਹੁਣ ਕਿੱਥੇ ਲੁੱਕ ਕੇ ਬੈਠੇ ਹਨ ਸਾਰੇ ?? ਕਿਸੇ ਦੇ ਦਮ ਤੇ ਉੱਛਲ ਰਹੇ ਸੀ ਅਤੇ ਹੁਣ ਕਿਸਦੇ ਡਰ ਨਾਲ ਦੁਬਕ ਗਏ ਹਨ ?? ਪਲੀਜ਼ ਐਕਸਪਲੇਨ!!

Leave a Reply

Your email address will not be published. Required fields are marked *