ਤੁਰਕੀ ਦੀ ਅੰਬੈਸਡਰ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦਾ ਕੀਤਾ ਦਿਲੋਂ ਧੰਨਵਾਦ!!
ਤੁਰਕੀ ਦੀ ਵੈਲਿੰਗਟਨ ਸਥਿਤ ਅੰਬੈਸੀ ਤੋਂ ਅੰਬੈਸਡਰ ਉਨਸੇ ਉਮਰ ਨੇ ਤੁਰਕੀ ਵਿੱਚ ਭੂਚਾਲ ਪੀੜਿਤਾਂ ਦੀ ਮੱਦਦ ਲਈ ਇੱਕਠੀ ਕੀਤੀ ਡੋਨੇਸ਼ਨ ਲਈ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ ਹੈ।
ਸਿੱਖ ਭਾਈਚਾਰੇ ਤੋਂ ਨਿਊਜ਼ੀਲੈਂਡ ਦੀ ਸਿੱਖ ਸੈਂਟਰਲ ਯੂਨੀਅਨ ਦੇ ਪ੍ਰੈਜੀਡੈਂਟ ਦਲਜੀਤ ਸਿੰਘ ਅਤੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਵੈਲਿੰਗਟਨ ਦੇ ਸੈਕਟਰੀ ਭੁਪਿੰਦਰ ਸਿੰਘ ਨੇ ਇਸ ਮੌਕੇ ਅੰਬੈਸਡਰ ਉਨਸੇ ਉਮਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਭੂਚਾਲ ਤੋਂ ਬਾਅਦ ਮੌਜੂਦਾ ਹਲਾਤਾਂ ‘ਤੇ ਤਾਜਾ ਜਾਣਕਾਰੀ ਹਾਸਿਲ ਕੀਤੀ ਤੇ ਭਾਈਚਾਰੇ ਵਲੋਂ ਹਮਦਰਦੀ ਪ੍ਰਗਟਾਈ।
ਇਸ ਰਾਸ਼ੀ ਨੂੰ ਤੁਰਕੀ ਅੰਬੈਸੀ ਦੇ ਖਾਤੇ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ। ਉਨਸੇ ਉਮਰ ਵਲੋਂ ਸਿੱਖ ਭਾਈਚਾਰੇ ਦੇ ਇਸ ਨੇਕ ਉਪਰਾਲੇ ਲਈ ਦਿਲੋਂ ਧੰਨਵਾਦ ਕੀਤਾ।