ਤਲਾਕ ‘ਚ ਘਟ ਪੈਸੇ ਨੂੰ ਲੈ ਕੇ ਭਾਰਤੀ ਮੂਲ ਦੇ ਪਤੀ ਨੇ ਕੀਤੀ ਸੀ ਵੱਡੀ ਵਾਰਦਾਤ, ਇਸ ਮਹੀਨੇ ਸੁਣਾਈ ਜਾਏਗੀ ਸਜ਼ਾ
ਆਕਲੈਂਡ ਰਹਿੰਦੇ 45 ਸਾਲਾਂ ਮਿਤੇਸ਼ ਕੁਮਾਰ ਅਤੇ ਉਸਦੀ ਪਤਨੀ ਵਿਚਾਲੇ ਪਿਛਲੇ 18 ਸਾਲਾਂ ਦਾ ਪੁਰਾਣਾ ਵਿਆਹ ਇਸ ਢੰਗ ਨਾਲ ਹੋਣ ਜਾ ਰਿਹਾ ਖਤਮ, ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ। ਦੋਨਾਂ ਵਿੱਚ ਆਕਲੈਂਡ ਰਹਿੰਦਿਆਂ ਅਣਬਣ ਵੱਧ ਜਾਏਗੀ ਅਤੇ ਨੌਬਤ ਤਲਾਕ ਤੱਕ ਪੁੱਜ ਜਾਵੇਗੀ। ਮਿਤੇਸ਼ ਵੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਪਰ ਉਸਦਾ ਕਹਿਣਾ ਸੀ ਕਿ ਪਤਨੀ ਤਲਾਕ ਵਿੱਚ ਬਹੁਤ ਜਿਆਦਾ ਪੈਸਾ ਮੰਗ ਰਹੀ ਸੀ, ਜਿਸ ਕਾਰਨ ਹੋਰ ਕੁਝ ਰਾਹ ਨਾ ਮਿਲਿਆ ਅਤੇ ਇੱਕ ਦਿਨ ਉਸਨੇ ਆਪਣੀ ਪਤਨੀ ਨੂੰ ਮਾਉਂਟ ਰੋਸਕਿਲ ਦੇ ਮੈਕਡੋਨਲ ‘ਚ ਬਹਾਨੇ ਨਾਲ ਬੱਚਿਆਂ ਨਾਲ ਮਿਲਣ ਲਈ ਬੁਲਾਇਆ, 4 ਮਹੀਨਿਆਂ ਤੋਂ ਬੱਚਿਆਂ ਨੂੰ ਨਾ ਮਿਲੀ ਮਾਂ ਨੇ ਨਾਂ ਚਾਹੁੰਦਿਆਂ ਵੀ ਮਿਤੇਸ਼ ‘ਤੇ ਭਰੋਸਾ ਕੀਤਾ ਅਤੇ ਉਸਨੂੰ ਆਉਣਾ ਪਿਆ
ਮੈਕਡੋਨਲਡ ਪੁੱਜਣ ‘ਤੇ ਮਿਤੇਸ਼ ਨੇ ਤਲਾਕ ਦਾ ਪੈਸਾ ਘੱਟ ਕਰਨ ਦੀ ਗੱਲ ਕਰਨੀ ਚਾਹੀ, ਪਰ ਪਤਨੀ ਨੇ ਇਸ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮੌਕੇ ਤੋਂ ਜਾਣ ਲੱਗੀ। ਇਸੇ ਮੌਕੇ ਮਿਤੇਸ਼ ਨੇ ਚਾਕੂ ਆਪਣੀ ਜੇਬ ਚੋਂ ਕੱਢਿਆ ਤੇ ਪਤਨੀ ਦੇ ਗਲੇ ‘ਤੇ 6 ਵਾਰ ਕੀਤੇ ਉਸਤੋਂ ਬਾਅਦ ਉਸਦੀ ਪਿੱਠ, ਉਸਦੀ ਛਾਤੀ ‘ਤੇ ਕਈ ਵਾਰ ਕੀਤੇ। ਬਹੁਤ ਬੁਰੀ ਤਰ੍ਹਾਂ ਜਖਮੀ ਹੋਣ ਦੇ ਬਾਵਜੂਦ ਪਤਨੀ ਬੱਚ ਗਈ। ਇਹ ਘਟਨਾ ਜਨਵਰੀ ਵਿੱਚ ਵਾਪਰੀ ਤੇ ਮਿਤੇਸ਼ ਨੇ ਆਪਣੇ ‘ਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਹੁਣ ਕਬੂਲਿਆ ਹੈ। ਜਿਸ ਲਈ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਉਸਨੂੰ ਨਵੰਬਰ ਵਿੱਚ ਸਜਾ ਸੁਣਾਈ ਜਾਏਗੀ।