ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦਾ ਤੋਹਫ਼ਾ
ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਫਰੇਜ਼ਰ ਨੇ ਅੱਜ ਐਲਾਨ ਕਰਦਿਆਂ ਸਾਫ ਕਰ ਦਿੱਤਾ ਹੈ ਕਿ ਜਿਨ੍ਹਾਂ 700 ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਨ੍ਹਾਂ ਨੂੰ ਡਿਪੋਰਟ ਨਹੀਂ ਕੀਤਾ ਜਾਏਗਾ ਅਤੇ ਸਾਰਿਆਂ ਨੂੰ PR ਦਿੱਤੀ ਜਾਏਗੀ।
ਸਿੀਨ ਫਰੇਜ਼ਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ Task Force ਦਾ ਗਠਨ ਕੀਤਾ, ਜੋ ਕੇਸ ਦਰ ਕੇਸ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸਾਰੇ ਵਿਦਿਆਰਥੀਆਂ ਦੇ ਕੇਸ ਦੀ ਘੋਖ ਕਰਨਗੇ
ਜਾਂਚ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਦੇ ਵੀਜਾ ਦੀ ਮਿਆਦ ਮੁੱਕ ਜਾਏਗੀ ਤਾਂ ਉਨ੍ਹਾਂ ਨੂੰ ਵੀਜਾ ਅਪਲਾਈ ਕਰਨ ਦੀ ਜਰੂਰਤ ਨਹੀਂ ਹੋਏਗੀ, ਬਲਕਿ ਉਨ੍ਹਾਂ ਨੂੰ ਪ੍ਰੀਲੈਮੀਨਰੀ ਪੀ ਆਰ ਜਾਰੀ ਕਰ ਦਿੱਤੀ ਜਾਏਗੀ ਤੇ ਬੇਦੋਸ਼ ਸਾਬਿਤ ਹੋਣ ਤੇ ਉਸ ਨੂੰ ਪੱਕੀ ਪੀ ਆਰ ਵਿੱਚ ਬਦਲ ਦਿੱਤਾ ਜਾਏਗਾ।
ਇਨ੍ਹਾਂ ਵਿਦਿਆਰਥੀਆਂ ‘ਚੋਂ ਕਿਸੇ ਨੂੰ ਵੀ 5 ਸਾਲਾਂ ਦੇ ਕੈਨੇਡਾ ਬੈਨ ਦਾ ਸਾਹਮਣਾ ਵੀ ਨਹੀਂ ਕਰਨਾ ਪਏਗਾ, ਜੋ ਅਕਸਰ ਅਜਿਹੇ ਮਾਮਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ।