ਡਰੱਗ ਮਾਮਲੇ ‘ਚ ਗ੍ਰਿਫਤਾਰ ਪੰਜਾਬੀ ਦੇ ਨਾਲ , ਪੁਲਿਸ ਨੇ ਬੀਅਰ ਪੀਣ ਨਾਲ ਹੋਈ ਮੌਤ ਦੀ ਜਾਂਚ ਵੀ ਜੋੜੀ ਨਾਲ
ਜੇ ਤੁਹਾਨੂੰ ਇਹ ਬੀਅਰ ਕੈਨ ਕਿਤੋਂ ਵੀ ਪੀਣ ਨੂੰ ਮਿਲੇ ਤਾਂ ਇਸਨੂੰ ਭੁੱਲ ਕੇ ਵੀ ਪੀਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਹ ਬੀਅਰ ਨਹੀਂ ਇੱਕ ਜਾਨਲੇਵਾ ਡ੍ਰਿੰਕ ਹੈ। ਦਰਅਸਲ ਨਸ਼ਾ ਤਸਕਰਾਂ ਨੇ ਨਸ਼ਾ ਤਸਕਰੀ ਲਈ ਇਸ ਬੀਅਰ ਨੂੰ ਨਿਊਜੀਲੈਂਡ ਇਮਪੋਰਟ ਕੀਤਾ ਸੀ, ਜਿਸ ਵਿੱਚ ਕਲਾਸ ਏ ਦਾ ਨਸ਼ਾ ਰਲਿਆ ਹੋਇਆ ਸੀ।
ਪੁਲਿਸ ਨੇ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਸੀ ਕਿ ਇਸ ਬੀਅਰ ਨੂੰ ਨਾ ਪੀਤਾ ਜਾਏ।
ਹਾਲਾਂਕਿ ਇਹ ਬੀਅਰ ਨਿਊਜੀਲੈਂਡ ਦੇ ਸਟੋਰਾਂ ਜਾਂ ਹੋਰ ਥਾਵਾਂ ‘ਤੇ ਨਹੀਂ ਵਿਕਦੀ, ਪਰ ਪੁਲਿਸ ਨੂੰ ਇਹ ਲੱਗਦਾ ਸੀ ਕਿ ਨਸ਼ਾ ਤਸਕਰਾਂ ਦੇ ਅਸੋਸ਼ੀਟੇਸ ਰਾਂਹੀ ਇਹ ਬੀਅਰ ਦਾ ਸੇਵਣ ਕੋਈ ਨਾ ਕੋਈ ਕਰ ਸਕਦਾ ਹੈ। ਤੇ ਇਹ ਡਰ ਹੁਣ ਇੱਕ ਮੌਤ ਵਿੱਚ ਤਬਦੀਲ ਵੀ ਹੋ ਚੁੱਕਾ ਹੈ। ਇੱਕ ਵਿਅਕਤੀ ਦੀ ਇਸ ਬੀਅਰ ਦੇ ਪੀਣ ਕਾਰਨ ਮੌਤ ਹੋਣ ਦੀ ਖਬਰ ਹੈ। ਘਰਦਿਆਂ ਦੇ ਕਹਿਣ ਅਤੇ ਕਾਨੂੰਨੀ ਕਾਰਵਾਈ ਕਾਰਨ ਵਿਅਕਤੀ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਪੁਲਿਸ ਵਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਮੈਨੁਕਾਉ ਦੇ ਇੱਕ ਨਿੱਜੀ ਪਤੇ ਤੋਂ ਬੀਤੇ ਦਿਨੀਂ ਹਥਿਆਰਬੰਦ ਪੁਲਿਸ ਦੀ ਮੱਦਦ ਨਾਲ ਇਸ ਬੀਅਰ ਦੇ ਹਜਾਰਾਂ ਕੈਨ ਵੀ ਜਬਤ ਕੀਤੇ ਗਏ ਸਨ ਤੇ ਭਾਈਚਾਰੇ ਵਿੱਚ ਇਹ ਖਬਰ ਚਰਚਾ ਦਾ ਕਾਫੀ ਅਹਿਮ ਮੁੱਦਾ ਬਣਿਆ ਹੋਇਆ ਹੈ। 01102