ਟੌਰੰਗੇ,ਆਕਲੈਂਡ, ਵਲਿੰਗਟਨ ਦੀ ਇਨ੍ਹਾਂ ਨਵੀਆਂ ਬਣੀਆਂ ਸੜਕਾਂ ‘ਤੇ ਲੱਗਣ ਜਾ ਰਿਹਾ ਟੋਲ
ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਕਲੈਂਡ, ਟੌਰੰਗੇ ਤੇ ਵਲਿੰਗਟਨ ਵਿੱਚ ਬਣੀਆਂ ਨਵੀਆਂ ਸੜਕਾਂ ‘ਤੇ ਟੋਲ ਲਾਉਣ ਜਾ ਰਹੀ ਹੈ। ਜਿਨ੍ਹਾਂ ਸੜਕਾਂ ‘ਤੇ ਇਹ ਟੋਲ ਲਾਇਆ ਜਾਏਗਾ, ਉਹ ਹਨ ਨਾਰਥ ਆਕਲੈਂਡ ਦਾ ਪੈਨਲੰਿਕ, ਟੌਰੰਗੇ ਦਾ ਟਾਕੀਟੀਮੁ ਨਾਰਥ ਲੰਿਕ, ਨਾਰਥ ਆਈਲੈਂਡ ਦਾ ਓਟਾਕੀ ਟੂ ਨਾਰਥ ਲੇਵਿਨ ਹਾਈਵੇਅ। ਇਸ ਟੋਲ ਤੋਂ ਹੋਣ ਵਾਲੀ ਕਮਾਈ ਨੂੰ ਇਨ੍ਹਾਂ ਸੜਕਾਂ ਦੀ ਮੁਰਮੰਤ ‘ਤੇ ਹੀ ਖਰਚਿਆ ਜਾਏਗਾ। ਇਨ੍ਹਾਂ ਸੜਕਾਂ ਤੋਂ ਗੁਜਰਣ ਵਾਲੀਆਂ ਗੱਡੀਆਂ ਤੋਂ $2.10 ਤੋਂ $3 ਤੱਕ ਬਤੌਰ ਟੋਲ ਉਗਰਾਹੇ ਜਾਣਗੇ।