ਟੈਸਟ ‘ਚ ਸਭ ਤੋਂ ਤੇਜ਼ ਡਬਲ ਸੈਂਚੁਰੀ ਲਗਾਉਣ ਵਾਲੇ ਬੱਲੇਬਾਜ਼, ਇਹ ਰਹੀ ਟਾਪ 10 ਦੀ ਲਿਸਟ



ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਕ੍ਰਾਂਤੀਮਾਨ ਨਿਊਜ਼ੀਲੈਂਡ ਦੇ ਨਾਥਨ ਐਸਟਲ ਦੇ ਨਾਂ ਹੈ। ਉਨ੍ਹਾਂ ਨੇ ਸਾਲ 2002 ‘ਚ ਇੰਗਲੈਂਡ ਦੇ ਖਿਲਾਫ 153 ਗੇਂਦਾਂ ‘ਤੇ 200 ਦੌੜਾਂ ਬਣਾ ਦਿੱਤੀਆਂ ਸਨ। ਬੇਨ ਸਟੋਕਸ ਨੇ ਸਾਲ 2016 ‘ਚ ਸਾਊਥ ਅਫਰੀਕਾ ਦੇ ਖਿਲਾਫ ਸਿਰਫ਼ 163 ਗੇਂਦਾਂ ‘ਤੇ ਟੈਸਟ ‘ਚ ਦੋਹਰਾ ਸੈਂਕੜਾ ਲਗਾ ਦਿੱਤਾ ਸੀ। ਭਾਰਤ ਦੇ ਵਰਿੰਦਰ ਸਹਿਵਾਗ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਸਾਲ 2009 ‘ਚ ਸ਼੍ਰੀਲੰਕਾ ਦੇ ਖਿਲਾਫ ਸਿਰਫ 168 ਗੇਂਦਾਂ ‘ਤੇ ਡਬਲ ਸੈਂਚੁਰੀ ਲਗਾਈ ਸੀ। ਵਰਿੰਦਰ ਸਹਿਵਾਗ ਨੇ ਇਸ ਤੋਂ ਪਹਿਲਾ ਸਾਲ 2006 ‘ਚ ਪਾਕਿਸਤਾਨ ਦੇ ਖਿਲਾਫ 182 ਗੇਂਦਾਂ ‘ਤੇ ਦੋਹਰਾ ਸੈਂਕੜਾ ਲਗਾਉਣ ਦਾ ਕੰਮ ਕੀਤਾ ਸੀ।

ਨਿਊਜ਼ੀਲੈਂਡ ਦੇ ਬੇਡਨ ਮੈਕਕੁਲਮ ਨੇ ਸਾਲ 2014 ‘ਚ ਪਾਕਿਸਤਾਨ ਦੇ ਖਿਲਾਫ 186 ਗੇਂਦਾਂ ‘ਤੇ 200 ਦੌੜਾਂ ਬਣਾ ਦਿੱਤੀਆਂ ਸਨ। ਵਰਿੰਦਰ ਸਹਿਵਾਗ ਦਾ ਨਾਂ ਇਸ ਲਿਸਟ ‘ਚ ਫਿਰ ਤੋਂ ਆਉਂਦਾ ਹੈ। ਉਨ੍ਹਾਂ ਨੇ ਸਾਲ 2008 ‘ਚ ਸਾਊਥ ਅਫਰੀਕਾ ਦੇ ਖਿਲਾਫ 194 ਗੇਂਦਾਂ ‘ਤੇ ਦੋਹਰਾ ਸੈਂਕੜਾ ਲਗਾਇਆ ਸੀ। ਇੰਗਲੈਂਡ ਦੇ ਓਲੀ ਪੋਪ ਨੇ ਸਾਲ 2023 ‘ਚ ਆਇਰਲੈਂਡ ਦੇ ਖਿਲਾਫ 207 ਗੇਂਦਾਂ ‘ਤੇ ਡਬਲ ਸੈਂਚੁਰੀ ਲਗਾਈ ਸੀ। ਸਾਊਥ ਅਫਰੀਕਾ ਦੇ ਹਰਸ਼ਲ ਗਿਬਸ ਨੇ ਸਾਲ 2003 ‘ਚ ਪਾਕਿਸਤਾਨ ਦੇ ਖਿਲਾਫ 211 ਗੇਂਦਾਂ ‘ਤੇ ਦੋਹਰਾ ਸੈਂਕੜਾ ਲਗਾਇਆ ਸੀ। ਨਿਊਜ਼ਲੈਂਡ ਦੇ ਰੋਸ ਟੇਲਰ ਨੇ ਸਾਲ 2019 ‘ਚ ਬੰਗਲਾਦੇਸ਼ ਦੇ ਖਿਲਾਫ 211 ਗੇਂਦਾਂ ‘ਤੇ ਦੋਹਰਾ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਨਾਂ ਆਉਂਦਾ ਹੈ ਐਡਮ ਗਿਲਕ੍ਰਿਸਟ ਦਾ ਜਿਸ ਨੇ ਸਾਲ 2002 ‘ਚ ਸਾਊਥ ਅਫਰੀਕਾ ਦੇ ਖਿਲਾਫ 2021 ਬਾਲ ‘ਤੇ ਟੈਸਟ ‘ਚ ਡਬਲ ਸੈਂਚੁਰੀ ਲਗਾਈ ਸੀ।

Leave a Reply

Your email address will not be published. Required fields are marked *