ਜੰਡਿਆਲਾ ਗੁਰੂ ‘ਚ ਪ੍ਰਦੇਸ਼ ਭਾਜਪਾ ਐੱਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਗੋਲ਼ੀ ਮਾਰੀ

ਭਾਜਪਾ ਐੱਸਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਗਿੱਲ ਐਤਵਾਰ ਰਾਤ ਗੋਲ਼ੀਬਾਰੀ ਨਾਲ ਜ਼ਖਮੀ ਹੋ ਗਏ।ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐੱਸਪੀ ਜੁਗਰਾਜ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ।ਉਨ੍ਹਾਂ ਨੇ ਬਲਵਿੰਦਰ ਗਿੱਲ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।।

ਪੁਲਿਸ ਅਨੁਸਾਰ, ਬਲਵਿੰਦਰ ਗਿੱਲ ਐਤਵਾਰ ਰਾਤ ਆਪਣੇ ਘਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਉਸ ਦੇ ਘਰ ਦੇ ਬਾਹਰ ਪੁੱਜੇ ਮੁਲਜ਼ਮਾਂ ਨੇ ਘੰਟੀ ਵਜਾਈ ਤਾਂ ਜਿਵੇਂ ਹੀ ਭਾਜਪਾ ਆਗੂ ਬਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਨੌਜਵਾਨ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ।

ਦੱਸਿਆ ਗਿਆ ਹੈ ਕਿ ਗੋਲ਼ੀ ਜਬਾੜੇ ‘ਚੋਂ ਲੰਘੀ ਹੈ।ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਬਾਈਕ ‘ਤੇ ਫ਼ਰਾਰ ਹੋ ਗਏ।ਫਾਇਰਿੰਗ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਆਸਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ।

ਭਾਜਪਾ ਆਗੂ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਗਿਆ।ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਗੋਲ਼ੀ ਚਲਾਉਣ ਵਾਲੇ ਲੋਕਾਂ ਦਾ ਪਤਾ ਲੱਗ ਸਕੇ।

Leave a Reply

Your email address will not be published. Required fields are marked *