ਜਹਾਜ ਦੇ ਪਹੀਏ ਵਾਲੀ ਥਾਂ ‘ਚੋਂ ਮਿਲੀ ਨੌਜਵਾਨ ਦੀ ਮ੍ਰਿਤਕ ਦੇਹ। ਲੋਕ ਹੋਏ ਹੈਰਾਨ !
ਕ੍ਰਿਸਮਿਸ ਵਾਲੇ ਦਿਨ ਅਮਰੀਕਾ ਦੇ ਹਵਾਈ ਵਿੱਚ ਪੁੱਜੀ ਯੂਨਾਇਟੇਡ ਏਅਰਲਾਈਨ ਦੀ ਫਲਾਈਟ 202 ਦੇ ਲੈਂਡਿੰਗ ਗੀਅਰ ਨਜਦੀਕ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਦੀ ਖਬਰ ਸਾਹਮਣੇ ਆਈ ਹੈ। ਏਅਰਪੋਰਟ ਅਥਾਰਟੀ ਅਨੁਸਾਰ ਜਹਾਜ ਦੇ ਇਸ ਹਿੱਸੇ ਵਿੱਚ ਸਿਰਫ ਬਾਹਰੋ ਹੀ ਜਾਇਆ ਜਾ ਸਕਦਾ ਹੈ ਅਤੇ ਇਹ ਵੀ ਕਿ ਅਜੇ ਤੱਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਇਸਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀਏ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਦੂਜੇ ਦੇਸ਼ਾਂ ਤੋਂ ਅਮਰੀਕਾ ਵਰਗੇ ਮੁਲਕਾਂ ਵਿੱਚ ਗੈਰਕਾਨੂੰਨੀ ਪ੍ਰਵਾਸ ਕਰਨ ਲਈ ਅਜਿਹੇ ਰਾਹ ਲੱਭਦੇ ਹਨ। ਜਿਸਦੇ ਨਾਲ ਕਈਆਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ ਅਤੇ ਇਸ ਤਰਾਂ ਦੇ ਕਾਰਨਾਮੇ ਸਾਹਮਣੇ ਆਉਂਦੇ ਰਹਿੰਦੇ ਹਨ।