ਜਲੰਧਰ ‘ਚ ਲੰਬੇ ਸਮੇਂ ਤੋਂ ਡਿਊਟੀ ‘ਤੇ ਗੈਰਹਾਜ਼ਰ ਚੱਲ ਰਹੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ 6 ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਜਿਨ੍ਹਾਂ ਛੇ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਦੋ ਹਵਲਦਾਰ ਅਤੇ ਚਾਰ ਕਾਂਸਟੇਬਲ ਹਨ।
ਇਨ੍ਹਾਂ ‘ਚੋਂ ਇਕ ਆਪਣੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਸੀ, ਜਦਕਿ 5 ਕਰਮਚਾਰੀ ਛੁੱਟੀ ਲੈ ਕੇ ਕੈਨੇਡਾ ਅਤੇ ਆਸਟ੍ਰੇਲੀਆ ਐਕਸ ਇੰਡੀਆ ਛੁੱਟੀ ‘ਤੇ ਚਲੇ ਗਏ ਸਨ ਅਤੇ ਆਪਣੀ ਛੁੱਟੀ ਦੀ ਮਿਆਦ ਦੀ ਸਮਾਪਤੀ ਤੋਂ ਬਾਅਦ ਨਿਰਧਾਰਤ ਕੀਤੇ ਅਨੁਸਾਰ ਵਾਪਸ ਆਉਣ ਵਿੱਚ ਅਸਫਲ ਰਹੇ।