ਜਨਵਰੀ 2025 ਤੋਂ ਹੋਣ ਜਾ ਰਿਹਾ ਪੈਰੇਂਟ ਵੀਜ਼ਾ ਨੀਤੀਆਂ ਤੇ ਕੰਮ ਸ਼ੁਰੂ

ਨਿਊਜ਼ੀਲੈਂਡ: ਦਲਜੀਤ ਸਿੰਘ ਅਤੇ ਰੰਜੇ ਸਿੱਕਾ ਵਲੋਂ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨਾਲ 2 ਘੰਟੇ ਲੰਬੀ ਬਹੁਤ ਹੀ ਉਤਪਾਦਕ ਮੀਟਿੰਗ ਵਿੱਚ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਚੰਗੀ ਖਬਰ ਨਿੱਕਲਕੇ ਆਈ ਹੈ ਕਿ ਮਨਿਸਟਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਸਮੇਤ ਲਗਭਗ ਸਾਰੇ ਇਮੀਗ੍ਰੇਸ਼ਨ ਪੇਰੈਂਟ ਵੀਜਾ ਪਾਲਸੀ ‘ਤੇ ਜਨਵਰੀ 2025 ਤੋਂ ਕੰਮ ਹੋਏਗਾ ਸ਼ੁਰੂ ਅਤੇ ਇਸਦੇ ਨਾਲ ਹੀ ਵਿਸ਼ਿਆਂ ਨੂੰ ਕਵਰ ਕਰਦੇ ਹੋਏ ਡੂੰਘਾਈ ਨਾਲ ਚਰਚਾ ਕੀਤੀ ਗਈ। ਸਾਂਝੇ ਕੀਤੇ ਗਏ ਮੁੱਦਿਆਂ ਵਿੱਚ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਅਤੇ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਮਾਪਿਆਂ ਦਾ ਵੀਜ਼ਾ, ਪ੍ਰਵਾਸੀ ਸ਼ੋਸ਼ਣ ਅਤੇ ਆਗਾਮੀ ਪੇਰੈਂਟ ਵੀਜ਼ਾ ਸ਼ਾਮਲ ਹਨ। ਨਿਊਜੀਲੈਂਡ ਵੱਸਦੇ ਭਾਈਚਾਰੇ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪੇਰੈਂਟ ਵੀਜ਼ਾ ਲਈ ਪਾਲਿਸੀ ਦਾ ਕੰਮ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗਾ, ਜਿਸ ਵਿੱਚ ਪਾਲਿਸੀ ਡਿਜ਼ਾਈਨ ਲਈ ਤਿੰਨ ਮਹੀਨੇ ਅਤੇ ਨਵੀਂ ਪੈਰੇਂਟ ਵੀਜਾ ਪਾਲਸੀ ਲਾਗੂ ਕਰਨ ਲਈ ਵਾਧੂ 3-6 ਮਹੀਨਿਆਂ ਦਾ ਸਮਾਂ ਹੈ, ਜੋ ਸਤੰਬਰ ਤੋਂ ਨਵੰਬਰ 2025 ਤੱਕ ਪੂਰਾ ਕਰਨ ਦਾ ਟੀਚਾ ਹੈ।

Leave a Reply

Your email address will not be published. Required fields are marked *