ਛੋਟੀ ਜਿਹੀ ਗਲਤੀ ਕਾਰਨ ਇਸ ਜੋੜੇ ਦਾ ਸਾਰਾ ਖਾਤਾ ਹੋਇਆ ਖਾਲੀ
ਫੈਂਗਰਾਏ ਦੇ ਰਹਿਣ ਵਾਲੇ ਨੌਜਵਾਨ ਪਤੀ-ਪਤਨੀ ਦਾ ਬੈਂਕ ਕਾਰਡ ਬੀਤੇ ਸ਼ੁੱਕਰਵਾਰ ਅਚਾਨਕ ਗੁੰਮ ਗਿਆ, ਪਰ ਕਿਸੇ ਅਨਜਾਣ ਦੀ ਮੱਦਦ ਸਦਕਾ ਉਨ੍ਹਾਂ ਨੂੰ ਇਹ ਕਾਰਡ ਮਿਲ ਗਿਆ ਸੀ, ਪਰ ਵਿਅਕਤੀ ਨੇ ਗਲਤੀ ਨਾਲ ਇਸ ਲਈ ਕਾਰਡ ਦੀ ਫੋਟੋ ਖਿੱਚਕੇ ਫੇਸਬੁੱਕ ‘ਤੇ ਪਾਈ ਸੀ ਤੇ ਇਸ ਦੀ ਸਾਰੀ ਡਿਟੈਲ ਆਨਲਾਈਨ ਸ਼ੋਅ ਹੋ ਗਈ ਸੀ। ਕਿਸੇ ਸਕੈਮਰ ਨੇ ਇਸ ਡਿਟੈਲ ਨੂੰ ਵਰਤਕੇ ਜੋੜੇ ਦੇ ਸਾਰੇ ਖਾਤੇ ਨੂੰ ਖਾਲੀ ਕਰ ਦਿੱਤਾ ਤੇ ਜਿਸ ਕਾਰਨ ਜੋੜੇ ਨੂੰ ਹਜਾਰਾਂ ਡਾਲਰ ਗੁਆਉਣੇ ਪਏ। ਉਨ੍ਹਾਂ ਦੇ ਮੋਰਗੇਜ ਦੀਆਂ ਪੈਮਾਂਟਾਂ, ਬੱਚਿਆਂ ਦੇ ਖਰਚੇ, ਕ੍ਰਿਸਮਿਸ ਦੇ ਖਰਚੇ ਸਾਰੇ ਇਸੇ ਖਾਤੇ ਵਿੱਚੋਂ ਹੋਣੇ ਸਨ। 2-3 ਦਿਨ ਤਾਂ ਜੋੜੇ ਨੂੰ ਕਾਫੀ ਔਖੇ ਕੱਟਣੇ ਪਏ, ਉਨ੍ਹਾਂ ਦੇ ਇਮਪਲਾਇਰ ਨੇ ਮੱਦਦ ਲਈ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਤੇ ਇਨ੍ਹਾਂ ਹੀ ਨਹੀਂ ਹੁਣ ਕੀਵੀਬੈਂਕ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਪੈਸੇ ਵਾਪਿਸ ਮੁੜ ਜਾਣਗੇ। ਦਰਅਸਲ ਕਿਸੇ ਨੇ ਉਨ੍ਹਾਂ ਦੇ ਕਾਰਡ ਦੀ
ਜਾਣਕਾਰੀ ਵਰਤਕੇ ਆਨਲਾਈਨ ਸ਼ਾਪਿੰਗ ਕਰ ਲਈ ਸੀ।