ਘੱਟੋ-ਘੱਟ ਮਿਲਣ ਵਾਲੀ ਤਨਖਾਹ 1 ਅਪ੍ਰੈਲ ਤੋਂ ਜਾ ਰਹੀ ਵਧਣ

ਨਿਊਜੀਲੈਂਡ ਸਰਕਾਰ ਨੇ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਆਉਂਦੀ 1 ਅਪ੍ਰੈਲ ਤੋਂ ਮਿਨੀਮਮ ਵੇਜ਼ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹ ਵਾਧਾ 1.5% ਦਾ ਹੋਏਗਾ ਤੇ ਵਾਧੇ ਮਗਰੋਂ ਵੱਡਿਆਂ ਲਈ ਮਿਨੀਮਮ ਵੇਜ਼ $23.50 ਪ੍ਰਤੀ ਘੰਟਾ ਹੋ ਜਾਏਗੀ, ਜੋ ਕਿ ਇਸ ਵੇਲੇ $23.15 ਪ੍ਰਤੀ ਘੰਟਾ ਹੈ।
ਸਟਾਰਟਿੰਗ ਆਊਟ ਤੇ ਟਰੇਨਿੰਗ ਮਿਨੀਮਮ ਵੇਜ਼ ਵੱਧ ਕੇ $18.80 ਪ੍ਰਤੀ ਘੰਟਾ ਕਰ ਦਿੱਤੀ ਜਾਏਗੀ। ਤਨਖਾਹਾਂ ਵਿੱਚ ਵਾਧੇ ਦਾ ਇਹ ਐਲਾਨ ਕੈਬਿਨੇਟ ਮੀਟਿੰਗ ਤੋਂ ਬਾਅਦ ਵਰਕਪਲੇਸ ਰਿਲੇਸ਼ਨਜ਼ ਐਂਡ ਸੈਫਟੀ ਮਨਿਸਟਰ ਬਰੁਕ ਵੇਨ ਵੇਲਡਰ ਵਲੋਂ ਕੀਤਾ ਗਿਆ।

Leave a Reply

Your email address will not be published. Required fields are marked *