ਘੁੰਮਣ-ਫਿਰਣ ਲਈ ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋਇਆ ਵਲਿੰਗਟਨ
ਸੋਲੋ ਟਰੈਵਲਰ, ਇੱਥੋਂ ਤੱਕ ਕਿ ਇੱਕਲੀ ਮਹਿਲਾ ਟਰੈਵਲਰ ਵੀ ਵੇਲਿੰਗਟਨ ਸ਼ਹਿਰ ਵਿੱਚ ਘੁੰਮਣ-ਫਿਰਣ ਨਿਕਲ ਸਕਦੀ ਹੈ ਤੇ ਇਸ ਗੱਲ ਨੂੰ ਤਸਦੀਕ ਕੀਤਾ ਹੈ, ਫੋਰਬਸ ਅਡਵਾਈਜ਼ਰ ਦੀ ਤਾਜਾ ਜਾਰੀ ਸੂਚੀ ਨੇ, ਵਲਿੰਗਟਨ ਦੁਨੀਆਂ ਭਰ ਦੇ 15 ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਾਮਿਲ ਹੋਇਆ ਹੈ। ਸਭ ਤੋਂ ਅਸੁਰੱਖਿਅਤ ਸ਼ਹਿਰਾਂ ਵਿੱਚ ਪਹਿਲੇ ਨੰਬਰ ‘ਤੇ ਕਾਰਾਕਾਸ, ਦੂਜੇ ‘ਤੇ ਕਰਾਚੀ, ਤੀਜੇ ‘ਤੇ ਯਾਂਗੋਨ, ਚੌਥੇ ‘ਤੇ ਲਗੋਸ, ਪੰਜਵੇਂ ‘ਤੇ ਮਨੀਲਾ ਹਨ।