ਘਰ ‘ਚ ਹਾਰੀ ਦਿੱਲੀ , ਹੈਦਰਾਬਾਦ ਨੇ ਲਿਆ ਬਦਲਾ; 9 ਦੌੜਾਂ ਨਾਲ ਹਰਾਇਆ
ਦਿੱਲੀ ਕੈਪੀਟਲਜ਼ (DC) ਸ਼ਨੀਵਾਰ (29 ਅਪ੍ਰੈਲ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ IPL 2023 ਦੇ 40ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ (SRH) ਨਾਲ ਭਿੜੀ। ਇਸ ਮੁਕਾਬਲੇ ਵਿੱਚ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਹਰਾਇਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਅਭਿਸ਼ੇਕ ਸ਼ਰਮਾ (67) ਅਤੇ ਹੈਨਰੀ ਕਲਾਸੇਨ ਦੀਆਂ ਅਜੇਤੂ 53 ਦੌੜਾਂ ਦੀ ਬਦੌਲਤ 197 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ ‘ਚ ਜ਼ੀਰੋ ਦੇ ਸਕੋਰ ‘ਤੇ ਕਪਤਾਨ ਡੇਵਿਡ ਵਾਰਨਰ ਨੂੰ ਕਲੀਨ ਬੋਲਡ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਫਿਲ ਸਾਲਟ (59) ਅਤੇ ਮਿਸ਼ੇਲ ਮਾਰਸ਼ (63) ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਦੋਵਾਂ ਦੇ ਆਊਟ ਹੋਣ ਤੋਂ ਬਾਅਦ ਦਿੱਲੀ ਦੀ ਟੀਮ ਸੰਭਲ ਨਹੀਂ ਸਕੀ ਅਤੇ 188 ਦੌੜਾਂ ਹੀ ਬਣਾ ਸਕੀ। ਮਾਰਕੰਡੇਆ ਨੇ ਦੋ ਵਿਕਟਾਂ ਲਈਆਂ।
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਸੀ), ਮਿਸ਼ੇਲ ਮਾਰਸ਼, ਮਨੀਸ਼ ਪਾਂਡੇ, ਪ੍ਰਿਯਮ ਗਰਗ, ਰਿਪਲ ਪਟੇਲ, ਫਿਲ ਸਾਲਟ (ਵਿਕੇਟ), ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੋਰਖੀ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ
ਸਨਰਾਈਜ਼ਰਜ਼ ਹੈਦਰਾਬਾਦ: ਮਯੰਕ ਅਗਰਵਾਲ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਹੇਨਰਿਕ ਕਲਾਸਨ, ਹੈਰੀ ਬਰੂਕ, ਅਬਦੁਲ ਸਦਾਮ, ਮਯੰਕ ਮਾਰਰਕੰਡੇ, ਭਾਵੁਨੇਸ਼ਵਰ ਕੁਮਾਰ, ਅਕਿਲ ਹੁਸੈਨ, ਉਮਰਾਨ ਮਲਿਕ।