ਗੌਤਮ ਗੰਭੀਰ ਭਾਰਤ ਲਈ ਚੰਗੇ ਕੋਚ ਸਾਬਤ ਹੋਣਗੇ : ਸੌਰਵ ਗਾਂਗੁਲੀ

ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ ‘ਤੇ ਇਕ ਭਾਰਤੀ ਦੀ ਨਿਯੁਕਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਗੌਤਮ ਗੰਭੀਰ ਨੇ ਇਸ ਲਈ ਅਰਜ਼ੀ ਦਿੱਤੀ ਹੈ ਤਾਂ ਉਹ ਇਕ ਚੰਗੇ ਕੋਚ ਸਾਬਤ ਹੋਣਗੇ। ਗਾਂਗੁਲੀ ਨੇ ਇੱਥੇ ਇੱਕ ਸਮਾਗਮ ਦੌਰਾਨ ਕਿਹਾ, “ਮੈਂ ਭਾਰਤੀ ਕੋਚ ਦੇ ਹੱਕ ਵਿੱਚ ਹਾਂ। ਜੇਕਰ ਗੰਭੀਰ ਨੇ ਇਸ ਅਹੁਦੇ ਲਈ ਅਪਲਾਈ ਕੀਤਾ ਹੈ ਤਾਂ ਉਹ ਚੰਗੇ ਕੋਚ ਸਾਬਤ ਹੋਣਗੇ।
ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਾਬਕਾ ਬੱਲੇਬਾਜ਼ ਗੰਭੀਰ ਦੇ ਮਾਰਗਦਰਸ਼ਕ ਰਹਿੰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਹਾਲ ਹੀ ‘ਚ 10 ਸਾਲ ਬਾਅਦ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਗੰਭੀਰ ਨੂੰ ਭਾਰਤੀ ਕੋਚ ਬਣਨ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਮੌਜੂਦਾ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਬਾਅਦ ਆਪਣਾ ਅਹੁਦਾ ਛੱਡ ਦੇਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਵੀ ਹਾਲ ਹੀ ਵਿੱਚ ਸੰਕੇਤ ਦਿੱਤਾ ਸੀ ਕਿ ਭਾਰਤੀ ਕੋਚਾਂ ਨੂੰ ਪਹਿਲ ਦਿੱਤੀ ਜਾਵੇਗੀ। ਸ਼ਾਹ ਨੇ ਕਿਹਾ ਸੀ, ”ਰਾਸ਼ਟਰੀ ਟੀਮ ਲਈ ਢੁਕਵੇਂ ਕੋਚ ਨੂੰ ਲੱਭਣ ਲਈ ਡੂੰਘਾਈ ਨਾਲ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਉਨ੍ਹਾਂ ਵਿਅਕਤੀਆਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜੋ ਭਾਰਤੀ ਕ੍ਰਿਕਟ ਢਾਂਚੇ ਦੀ ਚੰਗੀ ਸਮਝ ਰੱਖਦੇ ਹਨ ਅਤੇ ਇਸ ਦੇ ਜ਼ਰੀਏ ਅੱਗੇ ਵਧੇ ਹਨ।
ਗਾਂਗੁਲੀ ਨੇ ਇਹ ਵੀ ਕਿਹਾ ਕਿ ਭਾਰਤ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ‘ਚ ਖਿਤਾਬ ਦਾ ਮਜ਼ਬੂਤ ​​ਦਾਅਵੇਦਾਰ ਹੈ। ਉਨ੍ਹਾਂ ਨੇ ਕਿਹਾ, ”ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦਾ ਬਹੁਤ ਵਧੀਆ ਮੌਕਾ ਹੈ। ਭਾਰਤ ਨੂੰ ਟੀ-20 ਟੀਮ ਵਾਂਗ ਖੇਡਣਾ ਹੋਵੇਗਾ। ਇਸ ਟੀਮ ‘ਚ ਕਾਫੀ ਪ੍ਰਤਿਭਾ ਹੈ।

Leave a Reply

Your email address will not be published. Required fields are marked *