ਕੱਲ ਦਿਖਣ ਜਾ ਰਿਹਾ ਨਿਊਜੀਲੈਂਡ ਦੇ ਆਕਾਸ਼ ਵਿੱਚ ‘ਬਲੂ ਸੁਪਰ ਮੂਨ’
ਕੱਲ ਨਿਊਜੀਲੈਂਡ ਦੇ ਅਸਮਾਨ ਵਿੱਚ ਬਹੁਤ ਵਧੀਆ ਅਤੇ ਕਦੇ-ਕਦਾਈਂ ਦੇਖਣ ਵਾਲਾ ਕੁਦਰਤੀ ਵਰਤਾਰਾ ਵਾਪਰਨ ਜਾ ਰਿਹਾ ਹੈ। ਸਾਇੰਸਦਾਨ ਇਸਨੂੰ ਬਲੂ ਸੂਪਰ ਮੂਨ ਦਾ ਵਰਤਾਰਾ ਕਹਿੰਦੇ ਹਨ। ਜੋ ਕੁੱਲ 20 ਅਗਸਤ ਰਾਤ ਵੇਲੇ ਵਾਪਰੇਗਾ, ਇਸ ਸਮੇਂ ਦੌਰਾਨ ਚੰਦਰਮਾਂ ਆਮ ਨਾਲੋਂ ਕਿਤੇ ਵੱਡਾ ਤੇ ਚਮਕਦਾਰ ਦਿਖੇਗਾ। ਸੋ ਜੇ ਕੱਲ ਅਸਮਾਨ ਸਾਫ ਰਿਹਾ ਤਾਂ ਦੇਖਣਾ ਨਾ ਭੁੱਲਿਓ ਕੁਦਰਤ ਦਾ ਇਹ ਸ਼ਾਨਦਾਰ ਵਰਤਾਰਾ।