ਕੰਮ ਦੌਰਾਨ ਸੱਟਾਂ ਵੱਜਣ ਦੀਆਂ ਘਟਨਾਵਾਂ ਨੂੰ ਲੈ ਕੇ ਨਿਊਜੀਲੈਂਡ ਵਿੱਚ ਹੋਇਆ ਵਾਧਾ
‘ਦ’ ਸਟੇਟੇਸਟਿਕਸ ਡਿਪਾਰਟਮੈਂਟ ਨਿਊਜੀਲੈਂਡ ਦੇ ਤਾਜਾ ਆਂਕੜੇ ਦੱਸ ਰਹੇ ਹਨ ਕਿ 2023 ਵਿੱਚ ਕਰਮਚਾਰੀਆਂ ਨੂੰ ਕੰਮਾਂ ਦੌਰਾਨ 226,600 ਸੱਟਾਂ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚ ਕਈ ਕਰਮਚਾਰੀਆਂ ਨੂੰ ਤਾਂ ਸਾਰੀ ਉਮਰ ਲਈ ਘਰ ਬੈਠਣਾ ਪੈ ਗਿਆ ਸੀ। ਅਤੇ ਇਸਦੇ ਨਾਲ ਹੀ ਸਾਲ 2022 ਦੇ ਮੁਕਾਬਲੇ ਵੀ ਇਹ ਸੱਟਾਂ ਲੱਗਣ ਦੀਆਂ ਘਟਨਾਵਾਂ ਹਜਾਰਾਂ ਦੀਆਂ ਗਿਣਤੀ ‘ਚ ਵੱਧ ਗਈਆਂ ਸਨ । ਜੇ ਦੇਖਿਆ ਜਾਵੇ ਤਾਂ ਸਭ ਤੋਂ ਜਿਆਦਾ ਕੰਸਟਰਕਸ਼ਨ, ਖੇਤੀਬਾੜੀ, ਮੈਨੂਫੈਕਚਰਿੰਗ, ਫੋਰੇਸਟਰੀ ਤੇ ਫਿਸ਼ਿੰਗ ਇੰਡਸਟਰੀ ਵਿੱਚ ਕਰਮਚਾਰੀਆਂ ਨਿਊਜੀਲੈਂਡ ਵਿੱਚ ਕੰਮ ਦੌਰਾਨ ਸੱਟਾਂ ਵੱਜਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਅਤੇ ਜਿਆਦਾ ਸ਼ਾਮਿਲ ਹੋਣ ਵਾਲੇ ਇਸ ਵਿੱਚ ਭਾਰਤੀ
ਦੀਆਂ ਘਟਨਾਵਾਂ ਹੁੰਦੀਆਂ ਹਨ। ਮੂਲ ਦੇ ਪ੍ਰਵਾਸੀ ਕਰਮਚਾਰੀ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਦੀਆਂ ਇਨ੍ਹਾਂ ਇੰਡਸਟਰੀਆਂ ਵਿੱਚ ਕੰਮ ਕਰਦੇ ਹਨ, ਸੋ ਉਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਪੂਰੀ ਸਾਵਧਾਨੀ ਵਰਤਕੇ ਆਪਣੀਆਂ ਡਿਊਟੀਆਂ ਨਿਭਾਈਆਂ ਜਾਣ ਅਤੇ ਆਪਣੀ ਜਾਨ ਦਾ ਖਿਆਲ ਰੱਖਣ।

