ਕੰਗਨਾ ਨੇ ਨੇਤਾਜੀ ਸੁਭਾਸ਼ ਨੂੰ ਦੱਸਿਆ “ਦੇਸ਼ ਦਾ ਪਹਿਲਾ ਪੀਐਮ”, ਲੋਕਾਂ ਨੇ ਰੱਜ ਕੇ ਉਡਾਇਆ ਮਜ਼ਾਕ
ਭਾਰਤੀ ਰਾਸ਼ਟਰੀ ਕਮੇਟੀ (ਬੀ.ਆਰ.ਐੱਸ.) ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕੰਗਨਾ ਰਣੌਤ ਦੇ ਉਸ ਬਿਆਨ ‘ਤੇ ਤੰਜ ਕੱਸਿਆ ਹੈ,ਜਿਸ ‘ਚ ਉਸਨੇ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਿਹਾ ਸੀ। ਦੱਸਣਯੋਗ ਹੈ ਕਿ ਕੰਗਨਾ ਭਾਜਪਾ ਦੀ ਟਿਕਟ ‘ਤੇ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਚੋਣ ਲੜ ਰਹੀ ਹੈ।
ਇਸ ਬਾਰੇ ਬੀਆਰਐਸ ਨੇਤਾ ਕੇਟੀ ਰਾਮਾ ਰਾਓ ਨੇ ਕਿਹਾ, ਹਿਮਾਚਲ ਤੋਂ ਭਾਜਪਾ ਦਾ ਇੱਕ ਮੈਂਬਰ ਕਹਿ ਰਿਹਾ ਹੈ ਕਿ ਸੁਭਾਸ਼ ਚੰਦਰ ਬੋਸ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ। ਇਸ ਦੇ ਨਾਲ ਹੀ ਸਾਊਥ ਦੇ ਇੱਕ ਹੋਰ ਬੀਜੇਪੀ ਨੇਤਾ ਕਹਿ ਰਹੇ ਹਨ ਕਿ ਮਹਾਤਮਾ ਗਾਂਧੀ ਸਾਡੇ ਪ੍ਰਧਾਨ ਮੰਤਰੀ ਸਨ। ਆਖ਼ਰਕਾਰ, ਇਨ੍ਹਾਂ ਸਾਰੇ ਲੋਕਾਂ ਨੇ ਕਿੱਥੋਂ ਗ੍ਰੈਜੂਏਟ ਕੀਤੀ ਹੈ?
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣਾਂ (Loksabha Elections 2024) ਲੜਨ ਜਾ ਰਹੀ ਹੈ। ਜਦੋਂ ਤੋਂ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉਹ ਲਗਾਤਾਰ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਸਾਧ ਰਹੀ ਹੈ। ਹੁਣ ਬੀਆਰਐਸ ਨੇਤਾ ਕੇਟੀ ਰਾਮਾ ਰਾਓ ਨੇ ਕੰਗਨਾ ਰਣੌਤ ‘ਤੇ ਤੰਜ ਕਸਿਆ ਹੈ। ਦਰਅਸਲ ਕੰਗਨਾ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ “ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ” ਕਿਹਾ ਸੀ। ਕੰਗਣਾ ਦੀ ਇਸ ਟਿੱਪਣੀ ‘ਤੇ ਕੇਟੀ ਰਾਮਾ ਰਾਓ ਨੇ ਉਸਨੂੰ ਘੇਰਿਆ ਹੈ।
ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਵੀ ਕੰਗਨਾ ਰਣੌਤ ਦੇ ਬਿਆਨ ਨੂੰ ਸਾਂਝਾ ਕੀਤਾ ਅਤੇ ਲਿਖਿਆ, ‘ਉਸ ਨੂੰ ਹਲਕੇ ਵਿੱਚ ਨਾ ਲਓ, ਉਹ ਭਾਜਪਾ ਨੇਤਾਵਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਨਿਕਲ ਜਾਵੇਗੀ।’ ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਉਦੋਂ ਕਾਫੀ ਟ੍ਰੋਲ ਕੀਤਾ ਗਿਆ ਸੀ ਜਦੋਂ ਉਸਨੇ ਦਾਅਵਾ ਕੀਤਾ ਸੀ ਕਿ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨੂੰ ਅਸਲ ਆਜ਼ਾਦੀ ਮਿਲੀ।