ਕ੍ਰਿਸਮਿਸ ਮੌਕੇ ਇੱਕ ਹੋਰ ਬੁਰੀ ਖਬਰ ਹੈਲਥ ਨਿਊਜ਼ੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ
ਨਿਊਜੀਲੈਂਡ ਵਾਸੀ ਜਿਸ ਕ੍ਰਿਸਮਿਸ ਦੇ ਤਿਓਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦੇ ਹਨ, ਉਸੇ ਤਿਓਹਾਰ ਨਜਦੀਕ ਹੈਲਥ ਨਿਊਜੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ। ਇਸ ਲਈ ਇੱਕ ਵਿਸ਼ੇਸ਼ ਮੀਟਿੰਗ ਜਲਦ ਹੀ ਕੀਤੀ ਜਾਏਗੀ ਤੇ ਪ੍ਰਭਾਵਿਤ ਹੋਣ ਵਾਲੇ ਸਟਾਫ ਨੂੰ ਉਸਤੋਂ ਬਾਅਦ ਸੂਚਿਤ ਕੀਤਾ ਜਾਏਗਾ\ ਅਜੇ ਕੁਝ ਸਮਾਂ ਪਹਿਲਾਂ ਹੀ ਹੈਲਥ ਨਿਊਜੀਲੈਂਡ ਨੇ ਖਰਚਿਆਂ ਵਿੱਚ ਕਮੀ ਲਿਆਉਣ ਲਈ 400 ਦੇ ਕਰੀਬ ਕਰਮਚਾਰੀਆਂ ਦੀ ਛੁੱਟੀ ਕੀਤੀ ਸੀ ਤੇ ਹੁਣ ਦੁਬਾਰਾ ਤੋਂ ਅਜਿਹਾ ਫੈਸਲਾ ਲਏ ਜਾਣ ਦੀ ਆਸ ਹੈ।