ਕ੍ਰਿਕਟ ਮਗਰੋਂ ਹੁਣ ਰਾਜਨੀਤੀ ਦੀ ਪਿਚ ‘ਤੇ ਸ਼ਾਕਿਬ ਅਲ ਹਸਨ ਦਾ ਕਮਾਲ, 1.5 ਲੱਖ ਵੋਟਾਂ ਨਾਲ ਜਿੱਤੀ ਚੋਣ

ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਰੀਬ ਡੇਢ ਲੱਖ ਵੋਟਾਂ ਨਾਲ ਆਪਣੀ ਪਹਿਲੀ ਚੋਣ ਜਿੱਤੀ ਹੈ। ਹਾਲਾਂਕਿ, ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਸ਼ਾਕਿਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ।

ਬੰਗਲਾਦੇਸ਼ ਦੇ ਲਈ ਤਿੰਨੋਂ ਫਾਰਮੈਟ ਵਿੱਚ ਕਪਤਾਨੀ ਕਰ ਚੁੱਕੇ ਸ਼ਾਕਿਬ ਅਲ ਹਸਨ ਆਪਣੇ ਦੇਸ਼ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਸੰਸਦੀ ਸੀਟ ਜਿੱਤਣ ਵਿੱਚ ਸਫਲ ਰਹੇ। ਸ਼ਾਕਿਬ ਨੇ ਮਗੁਰਾ ਦੇ ਪੱਛਮੀ ਸ਼ਹਿਰ ਦੀ ਸੰਸਦੀ ਸੀਟ ਭਾਰੀ ਵੋਟਾਂ ਨਾਲ ਜਿੱਤੀ। ਹਾਲਾਂਕਿ ਹਾਲੇ ਤੱਕ ਸ਼ਾਕਿਬ ਨੇ ਇਸ ਨੂੰ ਲੈ ਕੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਗੌਰਤਲਬ ਹੈ ਕਿ ਸ਼ਾਕਿਬ ਨੇ ਪਹਿਲਾਂ ਹੀ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੋਈ ਵੀ ਉਨ੍ਹਾਂ ਨੂੰ ਚੁਣੌਤੀ ਨਹੀਂ ਦੇ ਸਕੇਗਾ ਤੇ ਅਜਿਹਾ ਹੀ ਹੋਇਆ। ਸ਼ਾਕਿਬ ਨੇ ਆਪਣੇ ਵਿਰੋਧੀ ਦੇ ਖਿਲਾਫ਼ ਕਰੀਬ ਡੇਢ ਲੱਖ ਵੋਟਾਂ ਨਾਲ ਜਿੱਤ ਦਰਜ ਕੀਤੀ। ਸ਼ਕਿਬ ਫਿਲਹਾਲ ਬੰਗਲਾਦੇਸ਼ ਕ੍ਰਿਕਟ ਟੀਮ ਦੇ ਨਾਲ ਨਹੀਂ ਹੈ। ਉਨ੍ਹਾਂ ਨੇ ਚੋਣਾਂ ਦੇ ਪ੍ਰਚਾਰ ਦੇ ਲਈ ਖੁਦ ਨੂੰ ਨਿਊਜ਼ੀਲੈਂਡ ਦੌਰੇ ਤੋਂ ਦੂਰ ਰੱਖਿਆ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਭਾਰਤ ਵਿੱਚ ਖੇਡੇ ਗਏ 2023 ਵਨਡੇ ਵਿਸ਼ਵ ਕੱਪ ਵਿੱਚ ਸ਼ਾਕਿਬ ਅਲ ਹਸਨ ਬੰਗਲਾਦੇਸ਼ ਦੇ ਕਪਤਾਨ ਸਨ। ਹਾਲਾਂਕਿ ਉਨ੍ਹਾਂ ਦੀ ਕਪਤਾਨੀ ਵਿੱਚ ਨਾ ਤਾਂ ਟੀਮ ਦਾ ਪ੍ਰਦਰਸ਼ਨ ਵਧੀਆ ਰਿਹਾ ਸੀ ਤੇ ਨਾ ਹੀ ਸ਼ਾਕਿਬ ਖੁਦ ਕੋਈ ਕਮਾਲ ਕਰ ਸਕੇ ਸਨ। ਇਸਦੇ ਬਾਅਦ ਉਨ੍ਹਾਂ ਦੀ ਰਿਟਾਇਰਮੈਂਟ ਦੀ ਚਰਚਾ ਹੋਣ ਲੱਗੀ ਸੀ। ਪਰ ਰਾਜਨੀਤੀ ਵਿੱਚ ਜਾਣ ਐਲਾਨ ਦੇ ਬਾਅਦ ਸ਼ਕੀਬ ਨੇ ਸਾਫ ਕਰ ਦਿੱਤਾ ਸੀ ਕਿ ਉਹ ਹਾਲੇ ਸੰਨਿਆਸ ਨਹੀਂ ਲੈਣ ਵਾਲੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ ਦੇ ਨਾਲ ਕ੍ਰਿਕਟ ਖੇਡਣਾ ਵੀ ਜਾਰੀ ਰੱਖਣਗੇ।

Leave a Reply

Your email address will not be published. Required fields are marked *