ਕ੍ਰਾਈਸਚਰਚ ਵਿੱਚ ਭਿਆਨਕ ਕਾਰ ਹਾਦਸੇ ‘ਚ 3 ਜਣੇ ਹੋਏ ਜਖਮੀ, 1 ਦੀ ਹਾਲਤ ਗੰਭੀਰ
ਕ੍ਰਾਈਸਚਰਚ ਨਜਦੀਕ ਲਿਟਲਟਨ ਵਿਖੇ ਵਾਪਰੇ ਭਿਆਨਕ ਕਾਰ ਹਾਦਸੇ ਵਿੱਚ 3 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ, ਇਨ੍ਹਾਂ ਵਿੱਚੋਂ ਇੱਕ ਜਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਪਰ ਗੰਭੀਰ ਸੱਟਾਂ ਦੇ ਕਾਰਨ ਤਿੰਨੋਂ ਹੀ ਹਸਪਤਾਲ ਵਿੱਚ ਭਰਤੀ ਹਨ। ਹਾਦਸਾ ਇੱਕਲੀ ਗੱਡੀ ਦਾ ਹੋਇਆ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੱਦਦ ਨਾਲ ਤਿੰਨੋਂ ਜਖਮੀ ਨੌਜਵਾਨਾਂ ਨੂੰ ਗੱਡੀ ਵਿੱਚੋਂ ਕੱਢਿਆ ਗਿਆ ਸੀ।