ਕ੍ਰਾਈਸਚਰਚ ਦੇ ਮਸ਼ਹੂਰ ਬੀਚ ਨੂੰ ਸ਼ਾਰਕ ਦਿਖਣ ਦੇ ਚਲਦਿਆਂ ਕੀਤਾ ਗਿਆ ਬੰਦ
ਕ੍ਰਾਈਸਚਰਚ ਦੇ ਨਿਊ ਬ੍ਰਾਈਟਨ ਬੀਚ ‘ਤੇ ਤੈਰਾਕੀ ਕਰਨ ਜਾਣ ਵਾਲਿਆਂ ਲਈ ਖਬਰ ਥੋੜੀ ਨਮੋਸ਼ੀ ਭਰੀ ਹੈ, ਕਿਉਂਕਿ ਬੀਚ ‘ਤੇ ਕਈ ਸ਼ਾਰਕ ਮੱਛੀਆਂ ਦੇਖੀਆਂ ਗਈਆਂ ਹਨ, ਜਿਸ ਕਾਰਨ ਇਹ ਤੈਰਾਕੀ ਕਰਨ ਵਾਲਿਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸੇ ਲਈ ਬੀਚ ਨੂੰ ਕੱਲ ਐਤਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ। ਲਾਈਫ ਗਾਰਡ ਕੱਲ ਦੁਬਾਰਾ ਤੋਂ ਮੁਆਇਨਾ ਕਰਨਗੇ ਕਿ ਸ਼ਾਰਕ ਮੱਛੀਆਂ ਕੰਢੇ ਨਜਦੀਕ ਮੌਜੂਦ ਹਨ ਜਾਂ ਨਹੀਂ ਤੇ ਉਸਤੋਂ ਬਾਅਦ ਹੀ ਇਸਨੂੰ ਦੁਬਾਰਾ ਖੋਲਣ ਦਾ ਫੈਸਲਾ ਲਿਆ ਜਾਏਗਾ।