ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਸ਼ੱਕੀ ਮੌਤ, ਘਰ ‘ਚੋਂ ਮਿਲੀਆਂ ਪਤੀ, ਪਤਨੀ ਤੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ; ਪੁਲਿਸ ਕਰ ਰਹੀ ਜਾਂਚ

ਕੈਲੀਫੋਰਨੀਆ ਦੇ ਸੈਨ ਮਾਟੇਓ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ। ਮਰਨ ਵਾਲਿਆਂ ਵਿੱਚ ਕੇਰਲ ਦੇ ਇੱਕ ਪਰਿਵਾਰ ਦੇ ਚਾਰ ਸ਼ਾਮਲ ਹਨ। ਇਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਸ਼ਾਮਲ ਸਨ। ਪੁਲਿਸ ਨੂੰ ਕਤਲ-ਆਤਮ ਹੱਤਿਆ ਦਾ ਸ਼ੱਕ ਹੈ। ਮੌਤ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਦੱਸਿਆ ਕਿ 13 ਫਰਵਰੀ ਨੂੰ ਕੈਲੀਫੋਰਨੀਆ ਦੇ ਸੈਨ ਮਾਟੇਓ ਵਿੱਚ ਇੱਕ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਜਣੇ, ਜਿਸ ਵਿੱਚ ਦੋ ਜੁੜਵਾਂ ਬੱਚਿਆਂ ਵੀ ਸ਼ਾਮਲ ਸਨ, ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।

ਇੱਕ ਬਿਆਨ ਵਿੱਚ, ਸੈਨ ਮਾਟੇਓ ਪੁਲਿਸ ਵਿਭਾਗ ਨੇ ਕਿਹਾ ਕਿ ਪੀੜਤਾਂ ਵਿੱਚੋਂ ਦੋ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ, ਜਦਕਿ ਬਾਕੀ ਦੋ ਦੀ ਮੌਤ ਦਾ ਕਾਰਨ ਅਜੇ ਵੀ ਅਣਜਾਣ ਹੈ। ਮ੍ਰਿਤਕਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਉਸ ਦੀ ਪਤਨੀ ਐਲਿਸ ਪ੍ਰਿਅੰਕਾ (40) ਤੇ ਉਨ੍ਹਾਂ ਦੇ ਜੁੜਵਾ ਬੱਚਿਆਂ ਵਜੋਂ ਹੋਈ ਹੈ।

ਮੌਤ ਦੇ ਕਾਰਨਾਂ ਦੀ ਜਾਰੀ ਹੈ ਜਾਂਚ’

ਜਾਣਕਾਰੀ ਦਿੰਦੇ ਹੋਏ ਸੈਨ ਮਾਟੇਓ ਪੁਲਿਸ ਨੇ ਕਿਹਾ, “ਦੁੱਖ ਦੀ ਗੱਲ ਹੈ ਕਿ ਦੋਵੇਂ ਬੱਚੇ ਆਪਣੇ ਕਮਰੇ ਵਿੱਚ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ। ਬਾਥਰੂਮ ਦੇ ਅੰਦਰ ਗੋਲ਼ੀ ਲੱਗਣ ਕਾਰਨ ਪਤੀ-ਪਤਨੀ ਦੋਵਾਂ ਦੀ ਮੌਤ ਹੋ ਗਈ। ਸੈਨ ਮਾਟੇਓ ਪੁਲਿਸ ਨੇ ਦੱਸਿਆ ਕਿ ਬਾਥਰੂਮ ਵਿੱਚ ਇੱਕ ਭਰੀ ਹੋਈ 9 ਮਿਮਿ ਪਿਸਤੌਲ ਤੇ ਇੱਕ ਮੈਗਜ਼ੀਨ ਵੀ ਮਿਲਿਆ ਹੈ। ਜਦੋਂ ਕਿ ਸ਼ੁਰੂਆਤੀ ਸ਼ੱਕ ਕਾਰਬਨ ਮੋਨੋਆਕਸਾਈਡ ਲੀਕ ਹੋਣ ਵੱਲ ਇਸ਼ਾਰਾ ਕਰਦਾ ਸੀ। ਪਰ ਅਜੇ ਤੱਕ ਅਧਿਕਾਰੀਆਂ ਨੂੰ ਘਰ ਵਿੱਚ ਗੈਸ ਲੀਕ ਹੋਣ ਜਾਂ ਨੁਕਸਦਾਰ ਉਪਕਰਨਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

Leave a Reply

Your email address will not be published. Required fields are marked *