ਕੈਨੇਡਾ ‘ਚ ਪੰਜਾਬਣ ਕੁੜੀ ਪਿਛਲੇ 5 ਦਿਨਾਂ ਤੋਂ ਲਾਪਤਾ, ਪੁਲਿਸ ਨੇ ਫੋਟੋ ਜਾਰੀ ਕਰ ਲੋਕਾਂ ਤੋਂ ਮੰਗੀ ਮਦਦ

ਕੈਨੇਡਾ ਦੇ ਸਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਇਕ ਪੰਜਾਬੀ ਕੁੜੀ ਲਾਪਤਾ ਹੋ ਗਈ ਹੈ। ਕੈਨੇਡਾ ਦੇ ਸ਼ਹਿਰ ਸਰੀ ਤੋਂ ਪਿਛਲੇ 5 ਦਿਨਾਂ ਤੋਂ ਇਕ ਪੰਜਾਬੀ ਲੜਕੀ ਲਾਪਤਾ ਦੱਸੀ ਜਾ ਰਹੀ ਹੈ। ਜਿਸ ਕਾਰਨ ਮਾਪਿਆਂ ਦਾ ਚਿੰਤਾ ਨਾਲ ਬੁਰਾ ਹਾਲ ਹੈ।

ਦੱਸ ਦੇਈਏ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਲਾਪਤਾ ਹੋਈ ਕੁੜੀ ਦੀ ਪਛਾਣ ਨਵਦੀਪ ਕੌਰ ਉਮਰ 28 ਸਾਲਾ ਵਜੋਂ ਹੋਈ ਹੈ। ਜਿਸ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10.30 ਵਜੇ ਸਰੀ 123ਵੀਂ ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ।

ਆਰਸੀਐੱਮਪੀ ਨੇ ਨਵਦੀਪ ਕੌਰ ਦੀ ਫੋਟੋ ਵੀ ਜਾਰੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਨਵਦੀਪ ਕੌਰ ਦੀ ਹਾਈਟ 5′-5” ਹੈ ਅਤੇ ਉਸ ਦਾ ਭਾਰ 57 ਕਿਲੋ ਹੈ। ਉਸ ਦੇ ਵਾਲ ਲੰਬੇ ਤੇ ਕਾਲੇ ਹਨ ਤੇ ਅੱਖਾਂ ਦਾ ਰੰਗ ਭੂਰਾ ਹੈ। ਨਵਦੀਪ ਕੌਰ ਦਾ ਪਰਿਵਾਰ ਉਸ ਲਈ ਚਿਤੰਤ ਹੈ ਜਿਸ ਦੇ ਲਾਪਤਾ ਹੋਣ ਦੇ ਹਾਲਾਤ ਅਜੇ ਸਪੱਸ਼ਟ ਨਹੀਂ ਹੋਏ ਹਨ ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਨਵਦੀਪ ਕੌਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਇਸ ਲਈ ਅਧਿਕਾਰੀਆਂ ਵੱਲੋਂ ਇਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਲੋਕਾਂ ਕੋਲੋਂ ਮਦਦ ਮੰਗੀ ਹੈ। ਕੈਨੇਡਾ ਵਿਚ ਇਹ ਪੰਜਾਬਣ ਲਾਪਤਾ ਹੈ। ਮਾਪੇ ਅਰਦਾਸ ਕਰ ਰਹੇ ਹਨ ਕਿ ਸਾਡੀ ਧੀ ਵਾਪਸ ਮਿਲ ਜਾਵੇ। ਪੁਲਿਸ ਨੇ ਜਿਥੇ ਨਵਦੀਪ ਕੌਰ ਦਾ ਕੱਦ-ਕਾਠ ਤੇ ਨਾਂ, ਤਸਵੀਰ ਵੀ ਜਾਰੀ ਕੀਤੀ ਹੈ ਤੇ ਨਾਲ ਹੀ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ। ਪੁਲਿਸ ਵੱਲੋਂ ਇਹ ਜਾਣਕਾਰੀ ਟਵਿਟਰ ‘ਤੇ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ।

Leave a Reply

Your email address will not be published. Required fields are marked *