ਕੈਨੇਡਾ/ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਨੂੰ ਪਛਾੜਕੇ ਪਹਿਲੇ ਨੰਬਰ ਦਾ ਮੁਲਕ ਬਣਿਆ ਨਿਊਜੀਲੈਂਡ
ਇਮਪਲਾਇਮੈਂਟ ਐਕਸਪਰਟਸ ਰਿਮੋਟ ਵਲੋਂ ਤਾਜਾ ਜਾਰੀ ਹੋਈ 60 ਦੇਸ਼ਾਂ ਦੀ ਵਰਕ-ਲਾਈਫ ਬੈਲੇਂਸ ਸੂਚੀ ਵਿੱਚ ਨਿਊਜੀਲੈਂਡ ਪਹਿਲੇ ਨੰਬਰ ‘ਤੇ ਆ ਖੜਿਆ ਹੈ। ਜਿਨ੍ਹਾਂ ਦੇਸ਼ਾਂ ਨੂੰ ਇਸ ਸੂਚੀ ਵਿੱਚ ਨਿਊਜੀਲੈਂਡ ਨੇ ਪਛਾੜਿਆ ਹੈ, ਉਸ ਵਿੱਚ ਕ੍ਰਮਵਾਰ ਆਇਰਲੈਂਡ, ਬੈਲਜੀਅਮ, ਡੈਨਮਾਰਕ, ਕੈਨੇਡਾ, ਜਰਮਨੀ, ਫਿਨਲੈਂਡ, ਆਸਟ੍ਰੇਲੀਆ, ਨਾਰਵੇ, ਸਪੇਨ ਆਉਂਦੇ ਹਨ।
ਗੁਆਂਢੀ ਮੁਲਕ ਆਸਟ੍ਰੇਲੀਆ ਇਸ ਸਾਲ ਦੀ ਸੂਚੀ ਵਿੱਚ ਚੌਥੇ ਤੋਂ 8ਵੇਂ ਸਥਾਨ ‘ਤੇ ਜਾ ਪੁੱਜਾ ਹੈ ਤੇ ਜੇ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਇਸ ਸੂਚੀ ਵਿੱਚ 58ਵੇਂ ਨੰਬਰ ‘ਤੇ ਹੈ।