ਕੈਂਸਰ ਦੇ ਇਲਾਜ ਵਿਚ ਅਹਿਮ ਯੋਗਦਾਨ ਲਈ ਮਿਸ਼ੇਲ ਸਡੇਲੇਨ ਨੂੰ ਮਿਲਿਆ ਔਸਕਰ ਆਫ਼ ਸਾਇੰਸ
ਅਮਰੀਕਾ ਵਿਚ ਫਰਾਂਸੀਸੀ-ਕੈਨੇਡੀਅਨ ਵਿਗਿਆਨੀ ਮਿਸ਼ੇਲ ਸਡੇਲੇਨ ਨੂੰ ਕੈਂਸਰ ਨਾਲ ਲੜਨ ਵਾਲੇ ਜੀਨ-ਸੰਸ਼ੋਧਿਤ ਇਮਿਊਨ ਸੈੱਲਾਂ ‘ਤੇ ਖੋਜ ਲਈ ਔਸਕਰ ਆਫ਼ ਸਾਇੰਸ ਐਵਾਰਡ ਦਿਤਾ ਗਿਆ ਹੈ। ਉਨ੍ਹਾਂ ਦੀ ਖੋਜ ਖੂਨ ਦੇ ਕੈਂਸਰ ਦੀਆਂ ਕੁੱਝ ਕਿਸਮਾਂ ਦੇ ਇਲਾਜ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੂੰ ਪੁਰਸਕਾਰ ਵਿਚ 25 ਕਰੋੜ ਰੁਪਏ ਤੋਂ ਵੱਧ ਰਾਸ਼ੀ ਮਿਲੇਗੀ।