ਕੈਂਟਰਬਰੀ ਵਿਖੇ ਬੀਤੇ ਦਿਨੀਂ ਸੜਕੀ ਹਾਦਸਿਆਂ ਵਿੱਚ ਹੋਈਆਂ 3 ਮੌਤਾਂ
ਹੋਲੀਡੇਅ ਸੀਜਨ ਆ ਗਿਆ ਹੈ ਤੇ ਸੜਕਾਂ ‘ਤੇ ਗੱਡੀਆਂ ਦੀ ਭੀੜ ਵਧਣ ਲੱਗ ਪਈ ਹੈ। ਵਾਕਾ ਕੋਟਾਹੀ ਵਲੋਂ ਨਿਊਜੀਲੈਂਡ ਵਾਸੀਆਂ ਦੀ ਸੁਰੱਖਿਆ ਦੇ ਲਈ ਗੱਡੀਆਂ ਆਰਾਮ ਨਾਲ ਚਲਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਾਦਸੇ ਨਾ ਵਾਪਰਣ। ਅਜਿਹੇ ਹੀ ਕੁਝ ਹਾਦਸੇ ਬੀਤੇ ਦਿਨੀਂ ਕੈਂਟਰਬਰੀ ਵਿਖੇ ਵਾਪਰੇ ਹਨ, ਜਿਨ੍ਹਾਂ ਵਿੱਚ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਤੇ ਇਨ੍ਹਾਂ ਦਿਨਾਂ ਵਿੱਚ ਅਜਿਹੇ ਹਾਦਸਿਆਂ ਦੀ ਗਿਣਤੀ ਹੋਰ ਵੀ ਵੱਧ ਜਾਂਦੀ ਹੈ, ਜਦੋਂ ਡਰਾਈਵਰ ਬੇਧਿਆਨੀ ਨਾਲ ਗੱਡੀ ਚਲਾਉਂਦੇ ਹਨ। ਸੋ ਸੜਕਾਂ ‘ਤੇ ਗੱਡੀ ਚਲਾਉਣ ਮੌਕੇ ਸਾਰਿਆਂ ਨੂੰ ਗੱਡੀਆਂ ਆਰਾਮ ਨਾਲ ਚਲਾਉਣ ਦੀ ਬੇਨਤੀ।