ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, ਮਹਿੰਗਾਈ ਭੱਤੇ ‘ਚ 4 ਫ਼ੀਸਦੀ ਵਾਧੇ ਦਾ ਕੀਤਾ ਐਲਾਨ
ਮੋਦੀ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਹਿੰਗਾਈ ਭੱਤੇ ਵਿਚ 4 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 4 ਫੀਸਦੀ ਵਧਾ ਕੇ 50 ਫੀਸਦੀ ਕਰ ਦਿੱਤਾ ਹੈ।
ਇਹ 1 ਜਨਵਰੀ 2024 ਤੋਂ ਲਾਗੂ ਹੋਵੇਗਾ। ਇਸ ਦਾ ਫਾਇਦਾ 49 ਲੱਖ ਮੁਲਾਜ਼ਮਾਂ ਤੇ 67.05 ਲੱਖ ਪੈਨਸ਼ਨਰਾਂ ਨੂੰ ਹੋਵੇਗਾ। ਮਹਿੰਗਾਈ ਬੱਤੇ ਦਾ ਕੈਲਕੁਲੇਸ਼ਨ ਦੇਸ਼ ਦੀ ਮੌਜੂਦਾ ਮਹਿੰਗਾਈ ਮੁਤਾਬਕ ਹਰ 6 ਮਹੀਨੇ ਉਤੇ ਕੀਤਾ ਜਾਂਦਾ ਹੈ। ਇਸ ਦੀ ਗਣਨਾ ਸਬੰਧਤ ਤਨਖਾਹ ਦੇ ਆਧਾਰ ‘ਤੇ ਮੁਲਾਜ਼ਮਾਂ ਦੀ ਤਨਖਾਹ ਮੁਤਾਬਕ ਕੀਤਾ ਜਾਂਦਾ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਉਜਵਲਾ ਯੋਜਨਾ ਨੂੰ ਵੀ ਇਕ ਸਾਲ ਲਈ ਵਧਾ ਦਿੱਤਾ ਸੀ ਯਾਨੀ ਇਸ ਯੋਜਨਾ ਨੂੰ ਵੀ ਇਕ ਸਾਲ ਲਈ ਵਧ ਦਿੱਤਾ ਹੈ। ਇਸ ਯੋਜਨਾ ਦੇ ਉਪਭੋਗਤਾਵਾਂ ਨੂੰ 300 ਰੁਪਏ ਦੀ ਸਬਸਿਡੀ 31 ਮਾਰਚ 2025 ਤੱਕ ਮਿਲਦੀ ਰਹੇਗੀ। ਇਸ ਦਾ ਫਾਇਦਾ 10 ਕਰੋੜ ਪਰਿਵਾਰਾਂ ਨੂੰ ਮਿਲੇਗਾ। ਹੁਣ ਦਿੱਲੀ ਵਿਚ ਉਜਵਲਾ ਸਿਲੰਡਰ 603 ਰੁਪਏ ਵਿਚ ਮਿਲ ਰਿਹਾ ਹੈ।