ਕੀਵੀਬੈਂਕ ਵਲੋਂ ਘਟਾਈਆਂ ਘਰਾਂ ‘ਤੇ ਵਿਆਜ ਦਰਾਂ
ਕੀਵੀਬੈਂਕ ਵਲੋਂ ਮੋਰਗੇਜ ਲਈ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਖਬਰ ਨਵੇਂ ਘਰ ਖ੍ਰੀਦਣ ਵਾਲਿਆਂ ਅਤੇ ਮੋਰਗੇਜ ਰੀਨਿਊਲ ਵਾਲਿਆਂ ਲਈ ਕਾਫੀ ਚੰਗੀ ਮੰਨੀ ਜਾ ਰਹੀ ਹੈ। ਕੀਵੀਬੈਂਕ ਨੇ 6 ਮਹੀਨੇ, 1 ਸਾਲ ਤੇ 2 ਸਾਲ ਦੇ ਮੋਰਗੇਜ ‘ਤੇ ਵਿਆਜ ਦਰਾਂ ਘਟਾਈਆਂ ਹਨ, ਜੋ ਕਿ ਘਟਣ ਤੋਂ ਬਾਅਦ ਕ੍ਰਮਵਾਰ 5.99%, 5.55% ਤੇ 5.45% ਰਹਿ ਗਈ ਹੈ। ਇਸ ਨਵੀਂ ਵਿਆਜ ਦਰ ਦਾ ਲਾਹਾ ਲੈਣ ਲਈ ਘੱਟੋ-ਘੱਟ 20% ਇਕੁਈਟੀ ਦੀ ਲੋੜ ਹੋਏਗੀ।