ਕਿਰਾਏਦਾਰ ਨੂੰ 2 ਦਿਨਾਂ ਦਾ ਨੋਟਿਸ ਘਰ ਦੇ ਮਾਲਕ ਵਲੋਂ ਦੇਣਾ ਪਿਆ ਮਹਿੰਗਾ
ਆਕਲੈਂਡ ਦੀ ਕੇਟ ਬੋਨ ਵਲੋਂ ਆਪਣੇ ਕਿਰਾਏਦਾਰ ਨੂੰ 2 ਦਿਨ ਦਾ ਐਵੀਕਸ਼ਨ ਨੋਟਿਸ ਦੇਣ ਦੇ ਚਲਦਿਆਂ ਟਿਨੈਸੀ ਟ੍ਰਿਿਬਊਨਲ ਵਲੋਂ $1320 ਅਦਾ ਕਰਨ ਦੇ ਹੁਕਮ ਹੋਏ ਹਨ। ਟ੍ਰਿਿਬਊਨਲ ਨੇ ਆਪਣੇ ਫੈਸਲੇ ਵਿੱਚ ਦੱਸਿਆ ਕਿ ਕੇਟ ਦੇ ਇਸ ਫੈਸਲੇ ਕਾਰਨ ਉਸਦੀ ਕਿਰਾਏਦਾਰ ਨੂੰ ਕਾਫੀ ਸੱਮਸਿਆ ਦਾ ਸਾਹਮਣਾ ਕਰਨਾ ਪਿਆ, ਕਰੀਬ ਇੱਕ ਮਹੀਨਾ ਉਸਨੂੰ ਆਪਣੇ ਰਿਸ਼ਤੇਦਾਰ ਕੋਲ ਰਹਿਣਾ ਪਿਆ ਤੇ ਕੰਮ ‘ਤੇ ਵੀ ਤਣਾਅ ਭਰਿਆ ਮਾਹੌਲ ਝੱਲਣਾ ਪਿਆ। ਕੇਟ ਨੇ ਕਿਰਾਏਦਾਰ ‘ਤੇ ਕਾਰਪੇਟ ਖਰਾਬ ਕਰਨ, ਕਿਰਾਇਆ ਦੇਰੀ ਨਾਲ ਦੇਣ ਆਦਿ ਜਿਹੇ ਝੂਠੇ ਦੋਸ਼ ਵੀ ਲਾਏ,