ਕਿਤੇ ਤੁਹਾਨੂੰ ਵੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਆਉਣ ਤੋਂ ਤਾਂ ਨਹੀਂ ਰੋਕਿਆ ?
ਸੋਸ਼ਲ ਮੀਡੀਆ ‘ਤੇ ਇਸ ਵੇਲੇ ਇਹ ਗੱਲ ਕਾਫੀ ਚਰਚਾ ਵਿੱਚ ਹੈ ਕਿ ਉਨ੍ਹਾਂ ਲੋਕਾਂ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਇੱਕ ਈਮੇਲ ਭੇਜੀ ਜਾ ਰਹੀ ਹੈ, ਜਿਨ੍ਹਾਂ ਕੋਲ ਨਿਊਜੀਲੈਂਡ ਵੀਜੀਟਰ ਵੀਜਾ ਹੈ। ਈਮੇਲ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਪੋਸਟ ਡੀਸੀਜ਼ਨ ਚੈੱਕ ਦੌਰਾਨ ਉਨ੍ਹਾਂ ਦੇ ਕੇਸ ਵਿੱਚ ਤਰੁਟੀਆਂ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦਾ ਵੀਜਾ ਰੱਦ ਕਰ ਦਿੱਤਾ ਗਿਆ ਤੇ ਇਸੇ ਲਈ ਹੁਣ ਇੱਕ ਅਫਸਰ ਉਨ੍ਹਾਂ ਨਾਲ ਇੱਕ ਹਫਤੇ ਦੇ ਅੰਦਰ-ਅੰਦਰ ਸੰਪਰਕ ਕਰੇਗਾ। ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨੈਸ਼ਨਲ ਮੈਨੇਜਰ ਆਫ ਰਿਸਕ ਐਂਡ ਵੇਰੀਫੀਕੇਸ਼ਨ ਐਰੋਨ ਸਮਿਥ ਨੇ ਸਾਫ ਕਰ ਦਿੱਤਾ ਹੈ ਕਿ ਇਹ ਸਰਾਸਰ ਧੋਖਾ ਹੈ ਤੇ ਇਸ ਵਿੱਚ ਕੋਈ ਵੀ ਅਸਲੀਅਤ ਨਹੀਂ। ਉਨ੍ਹਾਂ ਦੱਸਿਆ ਕਿ ਅਜਿਹੀਆਂ ਈਮੇਲ ਉਨ੍ਹਾਂ ਵਲੋਂ ਕਈ ਵਾਰ ਯਾਤਰੀਆਂ ਨੂੰ ਭੇਜੀਆਂ ਜਾਂਦੀਆਂ ਹਨ, ਪਰ ਮੌਜੂਦਾ ਸਮੇਂ ਵਿੱਚ ਅਜਿਹੀ ਕੋਈ ਚਿੱਠੀ ਕਿਸੇ ਨੂੰ ਵੀ ਨਹੀਂ ਭੇਜੀ ਜਾ ਰਹੀ