ਕਾਰਡਾਂ ‘ਤੇ ਫੀਸ ਘਟਾਉਣ ਲਈ ਕਾਮਰਸ ਕਮਿਸ਼ਨ ਨੇ ਲਿਆਉਂਦਾ ਡਰਾਫਟ
ਕਾਮਰਸ ਕਮਿਸ਼ਨ ਨੇ ਨਿਊਜੀਲੈਂਡ ਵਾਸੀਆਂ ‘ਤੇ ਸ਼ਾਪਿੰਗ ਦੌਰਾਨ ਥੋੜਾ ਬੋਝ ਘਟਾਉਣ ਲਈ ਇੱਕ ਡਰਾਫਟ ਪੇਸ਼ ਕੀਤਾ ਹੈ, ਜਿਸਦੇ ਪਾਸ ਹੋਣ ਮਗਰੋਂ ਮਾਸਟਰ ਤੇ ਵੀਜਾ ਕਾਰਡਾਂ ‘ਤੇ ਲੱਗਣ ਵਾਲਾ ਗੁਡਸ ਐਂਡ ਸਰਵਿਸ ਤੇ ਸਰਚਾਰਜ ਘਟਾ ਦਿੱਤਾ ਜਾਏਗਾ ਤੇ ਇਸ ਨਾਲ ਸਲਾਨਾ ਨਿਊਜੀਲ਼ੈਂਡ ਵਾਸੀਆਂ ਦੇ ਕਰੀਬ $260 ਮਿਲੀਅਨ ਦੀ ਬਚਤ ਹੋਏਗੀ, ਜਿਸਦਾ ਲਾਹਾ ਸਿੱਧੇ ਤੌਰ ‘ਤੇ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ। ਇਸ ਵੇਲੇ ਕਰੀਬ 1.2 ਤੋਂ 1.5% ਤੱਕ ਦਾ ਸਰਚਾਰਜ ਨਿਊਜੀਲੈਂਡ ਵਾਸੀਆਂ ਨੂੰ ਲੱਗਦਾ ਹੈ, ਜਿਸਨੂੰ ਘਟਾਕੇ 0.7% ਤੋਂ 1% ਤੱਕ ਕਰਨ ਦਾ ਇਰਾਦਾ ਹੈ।